ਮੁੰਬਈ: ਸਮਾਰਟਫ਼ੋਨਜ਼ ਦੇ ਤੇਜ਼ੀ ਨਾਲ ਬਦਲਦੇ ਬਾਜ਼ਾਰ ’ਚ ਕਈ ਸਮਾਰਟਫ਼ੋਨ ਕੰਪਨੀਆਂ ਨੇ ਆਪਣੇ ਫ਼ੋਨਾਂ ਵਿੱਚ ਤਬਦੀਲੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਸੈਮਸੰਗ, ਹੁਆਵੇਈ, ਮੋਟੋਰੋਲਾ ਤੇ ਮਾਈਕ੍ਰੋਸਾਫ਼ਟ ਕੁਝ ਅਜਿਹੀਆਂ ਕੰਪਨੀਆਂ ਹਨ, ਜਿਨ੍ਹਾਂ ਨੇ ਪਿੱਛੇ ਜਿਹੇ ਫ਼ੋਲਡੇਬਲ ਫ਼ੋਨ ਲਾਂਚਾ ਕੀਤੇ ਹਨ।
Samsung Galaxy Fold
ਇਸ ਫ਼ੋਲਡੇਬਲ ਫ਼ੋਨ ਵਿੱਚ 4.6 ਇੰਚ ਐਚਡੀ ਸੁਪਰ ਅਮੋਲਡ ਡਿਸਪਲੇਅ ਹੈ। ਇਸ ਦੇ ਅੰਦਰ 7.3 ਇੰਚ ਦਾ QXGA ਡਾਇਨਾਮਿਕ ਅਮੋਲਡ ਡਿਸਪਲੇਅ ਹੈ। ਇਸ ਦੇ 12 ਜੀਬੀ ਰੈਮ ਤੇ 512 ਜੀਬੀ ਦੀ ਸਟੋਰੇਜ ਹੈ। ਫ਼ੋਨ ਦਾ ਰੈਜ਼ੋਲਿਯੂਸ਼ਨ 1536 x 2152 ਪਿਕਸਲ ਦਾ ਹੈ। ਫ਼ੋਟੋਗ੍ਰਾਫ਼ੀ ਦੇ ਸ਼ੌਕੀਨ ਲੋਕਾਂ ਨੂੰ ਇਹ ਫ਼ੋਨ ਪਸੰਦ ਆਉਂਦਾ ਹੈ। ਇਸ ਦੇ ਛੇ ਕੈਮਰੇ ਹਨ; ਜਿਨ੍ਹਾਂ ਤਿੰਨ ਕੈਮਰੇ ਪਿਛਲੇ ਪਾਸੇ ਹਨ। ਮੁੱਖ ਕੈਮਰਾ 15 ਮੈਗਾਪਿਕਸਲ ਦਾ ਹੈ। ਸੈਲਫ਼ੀ ਲਈ 10 ਮੈਗਾਪਿਕਸਲ ਦਾ ਕੈਮਰਾ ਹੈ ਤੇ ਇਸ ਦੀ ਬੈਟਰੀ 4380 mAh ਦੀ ਹੈ।
Motorola Razr 5G
ਮੋਟੋਰੋਲਾ ਦੇ ਇਸ ਫ਼ੋਨ ਵਿੱਚ 6.2 ਇੰਚ ਦਾ pOLED ਡਿਸਪਲੇਅ ਦਿੱਤਾ ਗਿਆ ਹੈ, ਜਿਸ ਦਾ ਰੈਜ਼ੋਲਿਊਸ਼ਨ 2142 x 876 ਪਿਕਸਲਜ਼ ਦਾ ਹੈ। ਫ਼ੋਨ ਕੁਐਲਕਾੱਮ ਸਨੈਪਡ੍ਰੈਗਨ 765G ਨਾਲ ਲੈਸ ਹੈ। ਇਸ ਦੇ 8 ਜੀਬੀ ਰੈਮ ਤੇ 256 ਜੀਬੀ ਸਟੋਰੇਜ ਦਿੱਤੀ ਗਈ ਹੈ। ਇਸ ਦੀ ਬੈਟਰੀ 2800 mAh ਦੀ ਹੈ, ਜੋ 15W ਫ਼ਾਸਟ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ। ਇਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਤੇ ਫ਼੍ਰੰਟ ਕੈਮਰਾ 20 ਮੈਗਾਪਿਕਸਲ ਦਾ ਹੈ।
Samsung Galaxy Z Flip
ਇਸ ਦਾ 6.7 ਇੰਚ ਦਾ ਪੋਰਟੇਬਲ ਡਿਸਪਲੇਅ ਹੈ। ਇਹ ਫ਼ੋਨ 5ਜੀ ਵਰਜ਼ਨ ਨਾਲ ਕੁਐਲਕਾੱਮ ਸਨੈਪਡ੍ਰੈਗਨ 865 + ਆੱਕਟਾ ਕੋਰ SoC ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 8 ਜੀਬੀ ਰੈਮ ਅਤੇ 256 ਜੀਬੀ ਮੈਮੋਰੀ ਦਿੱਤੀ ਗਈ ਹੈ। ਇਸ ਫ਼ੋਨ ਵਿੱਚ ਪਾਵਰ ਲਈ 13300 mAh ਦੀ ਬੈਟਰੀ ਲੱਗੀ ਹੈ।
ਸੈਂਸੇਕਸ ਨੇ ਇਤਿਹਾਸ 'ਚ ਪਹਿਲੀ ਵਾਰ 45 ਹਜ਼ਾਰ ਦਾ ਅੰਕੜਾ ਕੀਤਾ ਪਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Best Foldable Smartphones: ਭਾਰਤ ’ਚ ਮਿਲਣ ਵਾਲੇ ਵਧੀਆ ਫ਼ੋਲਡੇਬਲ ਮੋਬਾਈਲ ਫ਼ੋਨ, ਵੇਖੋ ਪੂਰੀ ਲਿਸਟ
ਏਬੀਪੀ ਸਾਂਝਾ
Updated at:
04 Dec 2020 12:10 PM (IST)
ਹਾਲ ਹੀ ਵਿਚ ਕੁਝ ਕੰਪਨੀਆਂ ਸੈਮਸੰਗ, ਹੁਆਵੇਈ, ਮੋਟੋਰੋਲਾ ਅਤੇ ਮਾਈਕ੍ਰੋਸਾੱਫਟ ਨੇ ਫੋਲਡੇਬਲ ਫੋਨ ਲਾਂਚ ਕੀਤੇ ਹਨ। ਇਸ ਦੇ ਨਾਲ ਹੀ ਇਨ੍ਹਾਂ ਚੋਂ ਸੈਮਸੰਗ ਅਤੇ ਮਟਰੋਲਾ ਨੇ ਆਪਣੇ ਫੋਨ ਭਾਰਤ 'ਚ ਲਾਂਚ ਕੀਤੇ ਹਨ।
- - - - - - - - - Advertisement - - - - - - - - -