ਕੋਰੋਨਾ ਮਹਾਮਾਰੀ ਦੇ ਚੱਲਦਿਆਂ ਵੀ ਇਸ ਵਰ੍ਹੇ ਕਈ ਸਮਾਰਟਫ਼ੋਨ ਬਾਜ਼ਾਰ ’ਚ ਲਾਂਚ ਹੋਏ ਹਨ। ਭਾਰਤ ’ਚ 10 ਤੋਂ 15 ਹਜ਼ਾਰ ਵਾਲੇ ਫ਼ੋਨ ਜ਼ਿਆਦਾ ਹਰਮਨਪਿਆਰੇ ਹਨ। ਜੇ ਤੁਸੀਂ ਵੀ ਕੋਈ ਨਵਾਂ ਫ਼ੋਨ ਖ਼ਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਇਨ੍ਹਾਂ ਵਿੱਚੋਂ ਚੁਣ ਸਕਦੇ ਹੋ:


Motorola Moto G9

6.50 ਇੰਚ ਦੇ ਡਿਸਪਲੇਅ ਵਾਲੇ ਇਸ ਫ਼ੋਨ ਦਾ ਰੈਜ਼ੋਲਿਊਸ਼ਨ 720 x 1600 ਹੈ। ਇਸ ਵਿੱਚ 2GHz Octa-core ਕੁਐਲਕਾਮ ਸਨੈਪਡ੍ਰੈਗਨ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ 4ਜੀਬੀ ਰੈਮ ਹਨ। ਇਸ ਤੋਂ ਇਲਾਵਾ ਫ਼ੋਨ ਦੀ ਆਪਣੀ ਸਟੋਰੇਜ 64 ਜੀਬੀ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਫ਼ੋਨ ਦੋ ਰੰਗਾਂ ਫ਼ਾਰੈਸਟ ਗ੍ਰੀਨ ਤੇ ਸੈਫ਼ਾਇਰ ਬਲੂ ਵਿੱਚ ਮਿਲੇਗਾ। ਇਸ ਵਿੱਚ 5000mAh ਦੀ ਦਮਦਾਰ ਬੈਟਰੀ ਹੈ। ਇਸ ਦਾ ਮੁੱਖ ਕੈਮਰਾ 48 ਮੈਗਾਪਿਕਸਲ ਦਾ ਹੈ ਤੇ ਫ਼ਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਇਸ ਫ਼ੋਨ ਦੀ ਕੀਮਤ 10,499 ਰੁਪਏ ਹੈ।


Realme 6i

6.5 ਇੰਚ ਦੀ ਫ਼ੁੱਲ ਐੱਚਡੀ ਡਿਸਪਲੇਅ ਵਾਲੇ ਇਸ ਫ਼ੋਨ ਦਾ ਰੀਫ਼੍ਰੈਸ਼ ਰੇਟ 90Hz ਹੈ, ਜੋ ਇਸ ਦੀ ਵੱਡੀ ਖ਼ਾਸੀਅਤ ਹੈ। ਡਿਸਪਲੇਅ ਉੱਤੇ ਗੋਰੀਲਾ ਗਲਾਸ 6 ਦੀ ਸੁਰੱਖਿਆ ਮੌਜੂਦ ਹੈ। ਇਸ ਵਿੱਚ ਦੋ ਸਿਮ ਕੰਮ ਕਰ ਸਕਦੇ ਹਨ। ਇਸ ਦੀ ਬੈਟਰੀ 4300mAh ਦੀ ਹੈ। ਇਸ ਦੇ ਚਾਰ ਕੈਮਰੇ ਹਨ। ਮੁੱਖ ਲੈਨਜ਼ 48 ਮੈਗਾਪਿਕਸਲ ਦਾ ਹੈ ਦੂਜਾ 8 ਅਤੇ ਬਾਕੀ ਦੇ ਦੋ-ਦੋ ਮੈਗਾਪਿਕਸਲ ਵਾਲੇ ਮੈਕਰੋ ਲੈਨਜ਼ ਹਨ। ਇਸ ਵਿੱਚ 16 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ ਵੀ ਹੈ। ਇਸ ਦੇ 4ਜੀਬੀ ਰੈਮ ਤੇ 64 ਜੀਬੀ ਸਟੋਰੇਜ ਵੇਰੀਏਂਟ ਹੈ। ਇਸ ਦੀ ਕੀਮਤ 12,999 ਰੁਪਏ ਹੈ।




Poco M2 Pro

ਇਸ ਫ਼ੋਨ ਦੀ ਕੀਮਤ 13,999 ਰੁਪਏ ਹੈ। ਇਸ ਦੇ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਹੈ। ਇਸ ਦਾ 6ਜੀਬੀ ਤੇ 64 ਜੀਬੀ ਸਟੋਰੇਜ ਵਾਲਾ ਫ਼ੋਨ 14,999 ਰੁਪਏ ਦਾ ਅਤੇ 6 ਜੀਬੀ + 128 ਜੀਬੀ ਸਟੋਰੇਜ ਵਾਲਾ ਫ਼ੋਨ 16,999 ਰੁਪਏ ਦਾ ਹੈ। ਇਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ, 8 ਮੈਗਾਪਿਕਸਲ ਦਾ ਅਲਟ੍ਰਾ ਵਾਈਡ ਐਂਗਲ, 5 ਮੈਗਾਪਿਕਸਲ ਦਾ ਮੈਕ੍ਰੋ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਫ਼ਰੰਟ ’ਚ 16 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ ਹੈ।




Redmi Note 9 Pro

ਇਸ ਫ਼ੋਨ ਦਾ ਬੇਸ ਵੇਰੀਏਂਟ 4 ਜੀਬੀ ਰੈਮ ਅਤੇ 64 ਜੀਬੀ ਦੀ ਸਟੋਰੇਜ ਨਾਲ ਹੈ, ਜਿਸ ਦੀ ਕੀਮਤ 12,999 ਰੁਪਏ ਹੈ। ਦੂਜਾ ਵੇਰੀਏਂਟ 6 ਜੀਬੀ ਰੈਮ + 128 ਜੀਬੀ ਸਟੋਰੇਜ ਨਾਲ ਹੈ, ਜੋ 16,999 ਰੁਪਏ ’ਚ ਮਿਲੇਗਾ। ਇਸ ਫ਼ੋਨ ਦਾ ਫ਼ਰੰਟ ਕੈਮਰਾ 16 ਮੈਗਾਪਿਕਸਲ ਦਾ ਹੈ। ਇਸ ਬੈਟਰੀ 5020 mAh ਦੀ ਹੈ।


Realme Nazro 10

ਇਸ ਵਿੱਚ ਚਾਰ ਰੀਅਰ ਕੈਮਰੇ ਹਨ, ਜੋ 48 ਮੈਗਾਪਿਕਸਲ, 8 ਅਤੇ 2-2 ਮੈਗਾਪਿਕਸਲ ਦੇ ਹਨ। ਸੈਲਫ਼ੀ ਤੇ ਵਿਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਕੈਮਰਾ ਹੈ। ਇਸ ਫ਼ੋਨ ਦੀ ਕੀਮਤ 11,999 ਰੁਪਏ ਹੈ। ਇਸ ਵਿੱਚ Media Tek Helio G80 (12nm) ਪ੍ਰੋਸੈਸਰ ਲਾਇਆ ਗਿਆ ਹੈ। ਇਸ ਦੀ ਬੈਟਰੀ 5000mAh Lithium-ion ਹੈ।