ਨਵੀਂ ਦਿੱਲੀ: ਹਾਲ ਹੀ ਵਿੱਚ Google ਨੇ Paytm ਨੂੰ ਆਪਣੇ ਪਲੇ ਸਟੋਰ ਤੋਂ ਹਟਾ ਦਿੱਤਾ ਸੀ। ਹਾਲਾਂਕਿ, 24 ਘੰਟਿਆਂ ਬਾਅਦ ਐਪ ਮੁੜ ਪਲੇ ਸਟੋਰ ‘ਤੇ ਆ ਗਿਆ ਸੀ ਪਰ ਅਜਿਹਾ ਲੱਗਦਾ ਹੈ ਕਿ ਪੇਟੀਐਮ ਨੂੰ ਗੂਗਲ ਦੀ ਇਹ ਹਰਕਤ ਚੰਗੀ ਨਹੀਂ ਲੱਗੀ। ਹੁਣ ਕੰਪਨੀ ਨੇ ਆਪਣਾ ਮਿਨੀ ਐਪ ਸਟੋਰ ਲਾਂਚ ਕੀਤਾ ਹੈ। ਐਪ ਨੂੰ ਡਾਊਨਲੋਡ ਕਰਨ ਲਈ ਹੁਣ ਯੂਜ਼ਰਸ ਕੋਲ ਇੱਕ ਹੋਰ ਐਪ ਸਟੋਰ ਦਾ ਆਪਸ਼ਨ ਹੈ।

ਜਾਣੋ ਕੀ ਫਾਇਦਾ ਮਿਲੇਗਾ:

ਪੇਟੀਐਮ ਦੀ ਵਧੇਰੇ ਡਿਸਟ੍ਰੀਬਿਊਸ਼ਨ ਕਰਕੇ ਐਪ ਡਿਵੈਲਪਰਾਂ ਤੇ ਬ੍ਰਾਂਡਾਂ ਨੂੰ ਵੀ ਇਸ ਮਿੰਨੀ ਐਪ ਸਟੋਰ ਦਾ ਲਾਭ ਮਿਲੇਗਾ। ਪੇਟੀਐਮ ਨੇ ਕਿਹਾ ਕਿ ਮਿੰਨੀ ਐਪ ਸਟੋਰ ਓਪਨ ਸੋਰਸ ਤਕਨਾਲੋਜੀ ਜਿਵੇਂ HTML ਤੇ ਜਾਵਾ ਸਕ੍ਰਿਪਟ ਨੂੰ ਇੰਟੀਗ੍ਰੇਟ ਕਰੇਗਾ ਤੇ ਪੇਟੀਐਮ ਐਪ ਦੇ 15 ਕਰੋੜ ਆਕਟਿਵ ਯੂਜ਼ਰਸ ਨੂੰ ਐਕਸੈਸ ਦੇਵੇਗਾ।


ਕੀ ਕੰਪਨੀ ਦਾ ਦਾਅਵਾ:

ਪੇਟੀਐਮ ਦੇ ਸੀਈਓ ਤੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਮਿੰਨੀ ਐਪ ਸਟੋਰ ਦੀ ਸ਼ੁਰੂਆਤ ਮੌਕੇ ਟਵੀਟ ਕੀਤਾ ਹੈ। ਮਿੰਨੀ ਐਪ ਸਟੋਰ ਵਿੱਚ ਵਿਸ਼ਲੇਸ਼ਣ ਲਈ ਡਿਵੈਲਪਰ ਡੈਸ਼ਬੋਰਡ ਦੇ ਨਾਲ ਵੱਖ-ਵੱਖ ਮਾਰਕੀਟਿੰਗ ਟੂਲਸ ਨਾਲ ਭੁਗਤਾਨ ਕਲੈਕਸ਼ਨ ਦਾ ਆਪਸ਼ਨ ਵੀ ਹੈ।

ਜਾਣੋ ਹੋਰ ਕਿਹੜੀਆਂ ਐਪਸ ਹਨ ਉਪਲੱਬਧ:

ਪੇਟੀਐਮ ਦੇ ਮਿਨੀ ਐਪ ਸਟੋਰ 'ਤੇ ਕਈ ਐਪਸ ਦੀ ਐਂਟਰੀ ਹੋ ਗਈ ਹੈ। ਵਰਤਮਾਨ ਵਿੱਚ, ਪੇਟੀਐਮ ਮਿੰਨੀ ਐਪ ਸਟੋਰ ਤੇ ਸੂਚੀਬੱਧ ਬਹੁਤ ਸਾਰੀਆਂ ਐਪਸ ਹਨ, ਜਿਵੇਂ 1MG, ਨੈੱਟਮੇਡਜ਼, ਡੀਕੈਥਲੋਨ।

ਦੀਪ ਸਿੱਧੂ ਵੱਲੋਂ ਲੱਖਾ ਸਿਧਾਣਾ ਬਾਰੇ ਵੱਡਾ ਦਾਅਵਾ, ਕਿਸਾਨਾਂ ਦੇ ਹੱਕ 'ਚ ਡਟੇ ਕਲਾਕਾਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904