ਇੰਸਟੈਂਟ ਮੈਸੇਜਿੰਗ ਐਪ ਵਟਸਐਪ (WhatsApp) ਨੇ ਇਸ ਸਾਲ ਕਈ ਤਰ੍ਹਾਂ ਦੇ ਫੀਚਰਸ ਲਾਂਚ ਕੀਤੇ ਹਨ, ਜਿਸ ਤੋਂ ਬਾਅਦ ਇਸ ਐਪ ਦੀ ਵਰਤੋਂ ਕਰਨ ਦਾ ਢੰਗ ਹੀ ਬਦਲ ਗਿਆ। ਅੱਜ ਅਸੀਂ ਇਨ੍ਹਾਂ ਵਿੱਚੋਂ ਇੱਕ ਫ਼ੀਚਰ ਬਾਰੇ ਦੱਸਣ ਜਾ ਰਹੇ ਹਾਂ। ਅਕਸਰ ਅਸੀਂ ਆਪਣੀ ਚੈਟ ਦੂਜਿਆਂ ਤੋਂ ਲੁਕਾਉਣ ਲਈ ਆਪਣੀ ਪਰਸਨਲ ਚੈਟ ਨੂੰ ਡਿਲੀਟ ਕਰ ਦਿੰਦੇ ਹਾਂ ਪਰ ਇਸ ਐਪ 'ਚ ਇੱਕ ਫ਼ੀਚਰ ਅਜਿਹਾ ਵੀ ਹੈ ਜਿਸ ਦੇ ਬਾਅਦ ਤੁਹਾਨੂੰ ਆਪਣੀ ਪਰਸਨਲ ਚੈਟ ਨੂੰ ਮਿਟਾਉਣੀ ਨਹੀਂ ਪਏਗੀ। ਇਸ ਫ਼ੀਚਰ ਦਾ ਨਾਮ ਆਰਕਾਈਵ ਚੈਟ ਹੈ। ਆਓ ਜਾਣਦੇ ਹਾਂ ਇਸ ਦੀ ਵਰਤੋਂ ਕਿਵੇਂ ਕਰੀਏ।
iPhone 'ਚ ਇੰਝ ਕਰੋ ਹਾਈਡ:
ਪਹਿਲਾਂ ਤੁਹਾਨੂੰ ਆਪਣੀ ਵਟਸਐਪ ਚੈਟ 'ਤੇ ਜਾਣਾ ਪਏਗਾ। ਹੁਣ ਉਸ ਚੈਟ 'ਤੇ ਰਾਈਟ ਸਵਾਈਪ ਕਰੋ ਜਿਸ ਨੂੰ ਤੁਸੀਂ ਹਾਈਡ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ ਇੱਕ  archive ਦਾ ਆਪਸ਼ਨ ਹੋਵੇਗਾ। ਜਿਵੇਂ ਹੀ ਤੁਸੀਂ archive 'ਤੇ ਕਲਿੱਕ ਕਰਦੇ ਹੋ ਤੁਹਾਡੀ ਚੈਟ ਲੁਕ ਜਾਵੇਗੀ।
Android ਯੂਜ਼ਰਸ ਇੰਝ ਹਾਈਡ ਕਰਨ ਆਪਣੀ ਚੈਟ:
ਉੱਥੇ ਹੀ ਐਂਡਰਾਇਡ ਯੂਜ਼ਰਸ ਨੂੰ ਇਸ ਲਈ ਪਹਿਲਾਂ ਵਟਸਐਪ ਚੈਟ 'ਤੇ ਜਾਣਾ ਪਏਗਾ। ਇਸ ਤੋਂ ਬਾਅਦ ਤੁਹਾਨੂੰ ਕੁਝ ਦੇਰ ਲਈ ਚੈਟ 'ਤੇ ਪ੍ਰੈਸ ਕਰਕੇ ਰੱਖਣਾ ਪਵੇਗਾ। ਇਸ ਦੇ ਬਾਅਦ ਤੁਹਾਨੂੰ ਉਪਰ ਬਹੁਤ ਸਾਰੇ ਆਪਸ਼ਨ ਮਿਲਣਗੇ। ਇੱਥੇ ਤੁਹਾਨੂੰ ਇੱਕ archive ਦਾ ਆਪਸ਼ਨ ਮਿਲੇਗਾ। ਤੁਹਾਨੂੰ ਇਸ 'ਤੇ ਕਲਿੱਕ ਕਰਨਾ ਪਏਗਾ। ਤੁਹਾਡੀ ਚੈਟ archive ਤੋਂ ਬਾਅਦ ਹਾਈਡ ਹੋ ਜਾਵੇਗੀ।
ਇੰਝ ਕਰੋ Archive ਨੂੰ Unarchive:
ਹੁਣ ਜਦੋਂ ਤੁਸੀਂ ਇਸ ਨੂੰ ਹਾਈਡ ਕਰਨ ਲਈ ਇੱਕ ਪਰਸਨਲ ਚੈਟ ਨੂੰ  archive ਕੀਤਾ ਹੈ, ਤੁਸੀਂ ਇਸ ਨੂੰ ਵਾਪਸ Unarchive ਵੀ ਕਰ ਸਕਦੇ ਹੋ। archive ਤੋਂ ਬਾਅਦ ਇਹ ਚੈਟ ਇੱਕ ਵੱਖਰੇ ਫੋਲਡਰ 'ਚ ਸਭ ਤੋਂ ਹੇਠਾਂ ਚਲੀ ਜਾਂਦੀ ਹੈ। ਤੁਸੀਂ ਕੰਨਟੈਕਟ ਨਾਮ ਦੀ ਸਰਚ ਕਰਨ ਤੋਂ ਬਾਅਦ ਇਸ ਨੂੰ ਖੋਲ੍ਹ ਸਕਦੇ ਹੋ। ਜੇ ਤੁਸੀਂ ਇਸ ਨੂੰ ਦੁਬਾਰਾ ਆਮ ਚੈਟ ਬਾਕਸ 'ਚ ਲਿਆਉਣਾ ਚਾਹੁੰਦੇ ਹੋ, ਤਾਂ ਤੁਸੀਂ ਉਸੇ ਚੈਟ 'ਤੇ ਕਲਿਕ ਕਰ ਸਕਦੇ ਹੋ ਤੇ ਇਸ ਨੂੰ Unarchive ਕਰ ਸਕਦੇ ਹੋ।