ਭਾਰਤ ‘ਚ Nokia ਦੇ ਫੋਨ ਨੂੰ ਯੂਜ਼ਰਸ ਕਾਫੀ ਪਸੰਦ ਕਰਦੇ ਹਨ। ਹਮੇਸ਼ਾਂ ਤੋਂ ਹੀ ਨੋਕੀਆ ਦਾ ਫੋਨ ਇਸਤੇਮਾਲ ਕਰਨਾ ਲੋਕਾਂ ਲਈ ਕਾਫੀ ਆਸਾਨ ਰਿਹਾ ਹੈ। ਅਜਿਹੇ ‘ਚ ਹੁਣ ਐਮਐਮਡੀ ਗਲੋਬਲ ਕੰਪਨੀ ਨੇ ਨੋਕੀਆ ਦੇ ਦੋ ਕਲਾਸਿਕ ਫੋਨ ਲਾਂਚ ਕੀਤੇ ਹਨ। ਜੋ ਦੇਖਣ ‘ਚ ਕਾਫੀ ਪ੍ਰੀਮੀਅਣ ਲੱਗ ਰਹੇ ਹਨ।

ਕੰਪਨੀ ਨੇ ਯੂਜ਼ਰਸ ਦੀ ਡਿਮਾਂਡ ਨੂੰ ਧਿਆਨ ‘ਚ ਰੱਖਦਿਆਂ ਨੋਕੀਆ 6300 4G ਤੇ NOKIA 8000 4G ਨਾਂਅ ਤੋਂ 2 ਫੋਨ ਲਾਂਚ ਕੀਤੇ ਹਨ। ਫਿਲਹਾਲ ਇਨ੍ਹਾਂ ਦੋਵੇਂ ਫੋਨਾਂ ਨੂੰ ਕੁਝ ਸਲੈਕਟਡ ਮਾਰਕਿਟਸ ‘ਚ ਹੀ ਲੌਂਚ ਕੀਤਾ ਗਿਆ ਹੈ। ਤਾਂ ਕਿ ਯੂਜ਼ਰਸ ਦੀ ਫੀਡਬੈਕ ਦਾ ਪਤਾ ਲੱਗ ਸਕੇ। ਜੇਕਰ ਸਭ ਕੁਝ ਸਹੀ ਰਿਹਾ ਤਾਂ ਕੰਪਨੀ ਜਲਦ ਹੀ ਭਾਰਤੀ ਬਜਾਰਾਂ ‘ਚ ਵੀ ਦੋਵੇਂ ਫੋਨ ਲੌਂਚ ਕਰ ਸਕਦੀ ਹੈ।

ਦੋਵੇਂ ਫੋਨ ‘ਚ ਸਪੈਸ਼ਲ ਫੀਚਰਸ

NOKIA ਬਰੈਂਡ ਦੇ ਇਨ੍ਹਾਂ ਦੋਵੇਂ 4G ਫੀਚਰ ਫੋਨ ‘ਚ ਗੂਗਲ ਮੈਪਸ, ਵਟਸਐਪ, ਫੇਸਬੁੱਕ ਤੇ ਯੂਟਿਊਬ ਫੀਚਰਸ ਦਿੱਤੇ ਗਏ ਹਨ। ਦੋਵੇਂ ਫੋਨ KaiOS ਜਰੀਏ ਚੱਲਦੇ ਹਨ। ਇਨ੍ਹਾਂ ‘ਚ ਡਿਊਲ ਸਿਮ ਸਲੌਟ ਦਿੱਤੇ ਗਏ ਹਨ। NOKIA 8000 4G ਫੋਨ ‘ਚ 2.8 ਇੰਚ ਦਾ QVGA ਡਿਸਪਲੇਅ ਦਿੱਤਾ ਗਿਆ ਹੈ। ਇਸ ਫੋਨ ‘ਚ ਕੁਆਲਕਾਮ ਸਨੈਪਡ੍ਰੈਗਨ 210 ਪ੍ਰੋਸੈਸਰ ਹੈ। ਇਸ ਦੇ ਨਾਲ ਹੀ ਤਹਾਨੂੰ 4GB ਇੰਟਰਨਲ ਸਟੋਰੇਜ ਮਿਲਦੀ ਹੈ। ਫੋਨ ਦੀ ਸਟੋਰੇਜ ਦੀ ਗੱਲ ਕਰੀਏ ਤਾਂ ਤੁਸੀਂ ਇਸ ਮਾਇਕ੍ਰੋਐਸਡੀ ਕਾਰਡ ਜ਼ਰੀਏ 32 ਜੀਬੀ ਤਕ ਵਧਾ ਸਕਦੇ ਹੋ। NOKIA 8000 4G ‘ਚ 512MB ਰੈਮ ਦਿੱਤਾ ਗਿਆ ਹੈ। NOKIA 8000 4G ‘ਚ ਦੋ ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ ਤੇ NOKIA 6300 4G ‘ਚ VGA ਰੀਅਰ ਕੈਮਰਾ ਦਿੱਤਾ ਗਿਆ ਹੈ।

ਦੋਵੇਂ ਮੋਬਾਇਲਾਂ ਦੀ ਕੀਮਤ

NOKIA 8000 4G ਦੀ ਕੀਮਤ 79 ਯੂਰੋ ਯਾਨੀ ਕਰੀਬ 6900 ਰੁਪਏ ਹੈ। ਇਸ ਫੋਨ ‘ਚ ਤਿੰਨ ਕਲਰ ਆਪਸ਼ਨ ਹਨ। NOKIA 6300 4G ਦੀ ਕੀਮਤ 49 ਯੂਰੋ ਯਾਨੀ ਕਰੀਬ 4300 ਰੁਪਏ ਹੈ।

ਬਿਨਾਂ ਨਾਂਅ ਲਏ ਭਾਰਤੀ ਵਿਦੇਸ਼ ਮੰਤਰੀ ਦਾ ਚੀਨ ‘ਤੇ ਨਿਸ਼ਾਨਾ, ਕਹੀ ਇਹ ਵੱਡੀ ਗੱਲ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ