ਨਵੀਂ ਦਿੱਲੀ: ਭਾਰਤ ਵਰਗੇ ਦੇਸ਼ ਵਿੱਚ ਹੁਣ ਤਕ ਵਟਸਐਪ ਦੀ ਵਰਤੋਂ ਪੂਰੀ ਤਰ੍ਹਾਂ ਮੁਫਤ ਰਹੀ ਹੈ। ਹਾਲਾਂਕਿ, ਜਲਦੀ ਹੀ ਵਟਸਐਪ ਦੇ ਕੁਝ ਚੁਣੇ ਹੋਏ ਯੂਜ਼ਰਸ ਤੋਂ ਐਪ ਦੀ ਵਰਤੋਂ ਲਈ ਚਾਰਜ ਕੀਤਾ ਜਾ ਸਕਦਾ ਹੈ। ਦਰਅਸਲ ਵਟਸਐਪ ਜਲਦੀ ਹੀ ਆਪਣਾ ਨਵਾਂ ਫੀਚਰ ਲੋਕਾਂ ਸਾਹਮਣੇ ਲੈ ਕੇ ਆ ਰਿਹਾ ਹੈ। ਇਸ ਨੂੰ ਵਟਸਐਪ ਬਿਜਨੈਸ ਦੇ ਨਾਂ ਨਾਲ ਜਾਣਿਆ ਜਾਵੇਗਾ। ਇਹ ਇੱਕ ਪੂਰੀ ਤਰ੍ਹਾਂ ਵਪਾਰਕ ਸੇਵਾ ਹੋਵੇਗੀ। ਇਸ ਵਪਾਰਕ ਵਟਸਐਪ ਸੇਵਾ ਲਈ ਕੰਪਨੀ ਦੀ ਤਰਫੋਂ ਚਾਰਜ ਵਸੂਲਣ ਦਾ ਐਲਾਨ ਕੀਤਾ ਗਿਆ ਹੈ। ਬਾਕੀ ਗਾਹਕਾਂ ਲਈ ਵਟਸਐਪ ਪਹਿਲਾਂ ਦੀ ਤਰ੍ਹਾਂ ਮੁਫਤ ਰਹੇਗਾ।


ਹਾਲਾਂਕਿ, ਅਜੇ ਤੱਕ ਫੇਸਬੁੱਕ ਅਤੇ ਵਟਸਐਪ ਦੁਆਰਾ ਕੀਮਤਾਂ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ ਕਿ commercial ਯੂਜ਼ ਲਈ WhatsApp ਕਿੰਨੇ ਪੈਸੇ ਚਾਰਜ ਕਰੇਗਾ। ਇਹ ਵੀ ਦੱਸ ਦਈਏ ਵਟਸਐਪ ਬਿਜਨੈਸ ਐਪ ਕਸਟਮਾਈਜ਼ਰ ਨੂੰ ਵਰਤਣ ਲਈ ਪੂਰੀ ਤਰ੍ਹਾਂ ਫ੍ਰੀ ਹੋਵੇਗੀ।





ਵਟਸਐਪ ਬਿਜਨਸ ਦੇ ਜ਼ਰੀਏ ਯੂਜ਼ਰ ਆਪਣੇ ਉਤਪਾਦ ਨੂੰ ਸਿੱਧੇ ਵੇਚ ਸਕਣਗੇ। ਇਸ ਸਮੇਂ, ਇਹ ਵਿਸ਼ੇਸ਼ਤਾ ਅੰਡਰ ਡਿਵੈਲਪਮੈਂਟ ਹੈ, ਜਿਸ ਨੂੰ ਕਿ ਜਲਦੀ ਹੀ ਟੈਸਟਿੰਗ ਤੋਂ ਬਾਅਦ ਰੋਲੋਊਟ ਕਰ ਦਿੱਤਾ ਜਾਏਗਾ। ਕੰਪਨੀ ਦਾ ਮੰਨਣਾ ਹੈ ਕਿ ਵਟਸਐਪ ਦੀ ਨਵੀਂ ਵਿਸ਼ੇਸ਼ਤਾ ਭਾਰਤ ਦੇ ਛੋਟੇ ਕਾਰੋਬਾਰਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ, ਜਿਸ ਦਾ ਕਾਰੋਬਾਰ ਇਸ ਮਹਾਂਮਾਰੀ ਕਾਰਨ ਤਬਾਹ ਹੋ ਗਿਆ ਸੀ। ਵਿਸ਼ਵ ਭਰ ਵਿੱਚ 5 ਕਰੋੜ ਤੋਂ ਵੱਧ ਵਟਸਐਪ ਬਿਜਨਸ ਉਪਭੋਗਤਾ ਹਨ। ਉਨ੍ਹਾਂ ਲਈ ਪੇਅ-ਟੂ-ਮੈਸੇਜ ਦਾ ਐਲਾਨ ਕੀਤਾ ਗਿਆ ਹੈ।




ਵਟਸਐਪ ਬਿਜ਼ਨੈਸ ਫੀਚਰ ਨੂੰ ਆਨਲਾਈਨ ਕਾਰੋਬਾਰ ਲਈ ਡਿਜ਼ਾਇਨ ਕੀਤਾ ਗਿਆ ਹੈ।ਇਹ ਇੱਕ ਮਿਨੀ ਸ਼ਾਪਿੰਗ ਪਲੇਟਫਾਰਮ ਦੀ ਤਰ੍ਹਾਂ ਕੰਮ ਕਰੇਗਾ, ਜਿੱਥੇ ਉਤਪਾਦ ਦੇ ਵੇਰਵੇ, ਕੀਮਤ ਦੀ ਜਾਣਕਾਰੀ ਉਪਲਬਧ ਹੋਵੇਗੀ, ਤੇ ਨਾਲ ਹੀ ਗਾਹਕ ਆਡੀਓ ਤੇ ਵੀਡੀਓ ਮੋਡ ਦੁਆਰਾ ਉਤਪਾਦ ਦੇ ਵੇਰਵੇ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ, ਵਧੇਰੇ ਵਿਸਥਾਰ ਲਈ, ਸਿੱਧੇ ਵਿਕਰੀ ਜਾਂ ਗਾਹਕ ਦੇਖਭਾਲ ਨਾਲ ਜੁੜਨ ਦਾ ਵਿਕਲਪ ਦਿੱਤਾ ਜਾ ਸਕਦਾ ਹੈ। ਵਟਸਐਪ ਬਿਜ਼ਨਸ ਪਲੇਟਫਾਰਮ ਗਾਹਕ ਨੂੰ ਉਤਪਾਦ ਦਾ ਆਰਡਰ ਦੇਣ ਦੀ ਆਗਿਆ ਵੀ ਦਵੇਗਾ।