RBI Fraud Alert: ਪਿਛਲੇ ਕੁਝ ਸਾਲਾਂ 'ਚ ਡਿਜ਼ੀਟਲ ਲੈਣ-ਦੇਣ (Digital Transaction) 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕੋਰੋਨਾ ਕਾਲ 'ਚ ਲੋਕ ਵਾਇਰਸ ਦੇ ਡਰ ਕਾਰਨ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਕਰਕੇ ਆਨਲਾਈਨ ਪੈਸੇ ਟ੍ਰਾਂਸਫ਼ਰ ਕਰਨ ਨੂੰ ਤਰਜ਼ੀਹ ਦਿੰਦੇ ਹਨ। ਜਿਵੇਂ-ਜਿਵੇਂ ਤੇਜ਼ੀ ਨਾਲ ਡਿਜ਼ੀਟਲ ਲੈਣ-ਦੇਣ ਦੇਖਣ ਨੂੰ ਮਿਲ ਰਿਹਾ ਹੈ, ਉਸੇ ਤਰ੍ਹਾਂ ਧੋਖਾਧੜੀ ਦੇ ਮਾਮਲੇ ਵੀ ਵਧਦੇ ਨਜ਼ਰ ਆ ਰਹੇ ਹਨ। ਅਜਿਹੇ 'ਚ ਗਾਹਕਾਂ ਨੂੰ ਇਨ੍ਹਾਂ ਧੋਖੇਬਾਜ਼ਾਂ ਤੋਂ ਬਚਾਉਣ ਲਈ ਆਰਬੀਆਈ ਸਮੇਂ-ਸਮੇਂ 'ਤੇ ਗਾਹਕਾਂ ਨੂੰ ਚਿਤਾਵਨੀ ਦਿੰਦਾ ਰਹਿੰਦਾ ਹੈ।

ਕੁਝ ਦਿਨ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਨੇ ਗਾਹਕਾਂ ਲਈ ਅਲਰਟ ਜਾਰੀ ਕੀਤਾ ਹੈ। ਆਰਬੀਆਈ ਨੇ ਆਪਣੇ ਅਲਰਟ 'ਚ ਦੱਸਿਆ ਸੀ ਕਿ ਕਿਵੇਂ ਗਾਹਕਾਂ ਨੂੰ ਧੋਖਾਧੜੀ ਤੋਂ ਬਚਣ ਦੀ ਲੋੜ ਹੈ। ਆਓ ਜਾਣਦੇ ਹਾਂ ਕਿ ਡਿਜ਼ੀਟਲ ਲੈਣ-ਦੇਣ ਸਮੇਂ ਹੋਣ ਵਾਲੀ ਧੋਖਾਧੜੀ ਤੋਂ ਤੁਸੀਂ ਖੁਦ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ?





RBI ਨੇ ਟਵੀਟ 'ਚ ਦਿੱਤੀ ਇਹ ਜਾਣਕਾਰੀ
ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਅਧਿਕਾਰਤ ਟਵਿੱਟਰ 'ਤੇ ਟਵੀਟ ਕੀਤਾ ਤੇ ਕਿਹਾ, "ਆਰਬੀਆਈ ਕਹਿੰਦਾ ਹੈ... ਬੈਂਕਿੰਗ ਲੈਣ-ਦੇਣ ਲਈ ਸੁਰੱਖਿਅਤ ਵੈੱਬਸਾਈਟਾਂ ਤੇ ਐਪਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜਨਤਕ ਨੈੱਟਵਰਕਾਂ ਨੂੰ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ। ਸੁਰੱਖਿਅਤ ਲੈਣ-ਦੇਣ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ।"

ਧੋਖੇਬਾਜ਼ ਇਸ ਤਰ੍ਹਾਂ ਕਰਦੇ ਠੱਗੀ
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਸਾਈਬਰ ਧੋਖਾਧੜੀ ਕਰਨ ਵਾਲੇ ਲੋਕ ਅਧਿਕਾਰਤ ਨੰਬਰ 'ਚ ਕੁਝ ਅੰਕ ਬਦਲ ਦਿੰਦੇ ਹਨ। ਇਸ ਤੋਂ ਬਾਅਦ ਕਿਸੇ ਵੀ ਕੰਪਨੀ ਨੂੰ ਚੁਣਨ ਤੋਂ ਬਾਅਦ ਉਸ 'ਤੇ ਰਜਿਸਟਰ ਕਰ ਲੈਂਦੇ ਹਨ। ਇਸ ਤੋਂ ਬਾਅਦ ਲੋਕਾਂ ਨੂੰ ਕਾਲ ਕਰਕੇ, ਮੈਸੇਜ ਕਰਕੇ ਉਨ੍ਹਾਂ ਦਾ CVV, OTP, PIN ਆਦਿ ਲੋੜੀਂਦੀ ਜਾਣਕਾਰੀ ਲੈ ਕੇ ਲੋਕਾਂ ਦੇ ਬੈਂਕ ਅਕਾਊਂਟ 'ਚੋਂ ਪੈਸੇ ਕਢਵਾ ਲੈਂਦੇ ਹਨ।

ਧੋਖਾਧੜੀ ਨੂੰ ਰੋਕਣ ਲਈ ਇਨ੍ਹਾਂ ਤਰੀਕਿਆਂ ਦੀ ਪਾਲਣਾ ਕਰੋ
ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਬੈਂਕਿੰਗ ਲੈਣ-ਦੇਣ ਲਈ ਜਨਤਕ ਨੈੱਟਵਰਕ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਇਹ ਧੋਖਾਧੜੀ ਦੇ ਜ਼ੋਖ਼ਮ ਨੂੰ ਬਹੁਤ ਵਧਾਉਂਦਾ ਹੈ। ਇਸ ਦੇ ਨਾਲ ਹੀ ਕਿਸੇ ਵੀ ਬੈਂਕ ਜਾਂ ਵਿੱਤੀ ਕੰਪਨੀ ਦੇ ਟੋਲ ਫ੍ਰੀ ਨੰਬਰਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰੋ। ਇਸ ਦੇ ਲਈ ਗੂਗਲ ਨਾ ਕਰੋ। ਇਸ ਦੀ ਬਜਾਏ ਤੁਸੀਂ ਉਸ ਬੈਂਕ ਜਾਂ ਵਿੱਤੀ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਚੈੱਕ ਕਰੋ। ਇਸ ਦੇ ਨਾਲ ਹੀ ਆਪਣੀ ਨਿੱਜੀ ਜਾਣਕਾਰੀ ਜਿਵੇਂ ਕਿ OTP, PIN ਤੇ CVV ਨੰਬਰ ਕਿਸੇ ਨਾਲ ਵੀ ਸਾਂਝਾ ਨਾ ਕਰੋ।


ਇਹ ਵੀ ਪੜ੍ਹੋ: RBI ਨੂੰ ਕਰੋ ਸਿਰਫ 12500 ਰੁਪਏ ਦੀ ਅਦਾਇਗੀ, ਬਦਲੇ 'ਚ ਮਿਲਣਗੇ ਪੂਰੇ 4 ਕਰੋੜ 62 ਲੱਖ ਰੁਪਏ, ਜਾਣੋ ਪੂਰਾ ਮਾਮਲਾ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904