ਨਵੀਂ ਦਿੱਲੀ: ਸੈਮਸੰਗ ਗਲੈਕਸੀ M21 2021 ਐਡੀਸ਼ਨ ਅੱਜ ਭਾਰਤ ਵਿੱਚ ਕੰਪਨੀ ਦੇ ਨਵੇਂ ਬਜ਼ਟ ਸਮਾਰਟਫੋਨ ਦੇ ਰੂਪ ਵਿੱਚ ਲਾਂਚ ਕੀਤਾ ਗਿਆ। ਨਵਾਂ ਮਾਡਲ ਪਿਛਲੇ ਸਾਲ ਲਾਂਚ ਕੀਤੇ ਗਏ ਗੈਲੇਕਸੀ M21 ਦੇ ਥੋੜ੍ਹੇ ਜਿਹੇ ਅਪਗ੍ਰੇਡ ਕੀਤੇ ਸੰਸਕਰਨ ਦੇ ਰੂਪ ਵਿੱਚ ਆਇਆ ਹੈ।
ਇਹ ਟ੍ਰਿਪਲ ਰੀਅਰ ਕੈਮਰੇ ਦੇ ਨਾਲ ਆਉਂਦਾ ਹੈ ਅਤੇ 6,000mAh ਦੀ ਬੈਟਰੀ ਪੈਕ ਕਰਦਾ ਹੈ। ਸੈਮਸੰਗ ਗਲੈਕਸੀ M21 ਐਡੀਸ਼ਨ ਵਿੱਚ ਵਾਟਰ ਸਟਾਈਲ ਡਿਸਪਲੇਅ ਨੌਚ ਵੀ ਹੈ ਅਤੇ ਦੋ ਵੱਖਰੇ ਰੰਗ ਵਿਕਲਪ ਪੇਸ਼ ਕੀਤੇ ਗਏ ਹਨ। ਕੁੱਲ ਮਿਲਾ ਕੇ, ਸੈਮਸੰਗ ਗਲੈਕਸੀ M21 2021 ਐਡੀਸ਼ਨ ਰੈੱਡਮੀ ਨੋਟ 10 ਅਤੇ ਰੀਅਲਮੀ Narzo 30 ਦਾ ਮੁਕਾਬਲਾ ਕਰਦਾ ਹੈ।
ਭਾਰਤ ਵਿੱਚ ਸੈਮਸੰਗ ਗਲੈਕਸੀ M21 2021 ਐਡੀਸ਼ਨ ਦੇ 4 ਜੀਬੀ ਰੈਮ + 64 ਜੀਬੀ ਸਟੋਰੇਜ ਵੇਰੀਐਂਟ ਕੀਮਤ 12,499 ਰੁਪਏ ਰੱਖੀ ਗਈ ਹੈ। ਜਦਕਿ 6 ਜੀਬੀ ਰੈਮ + 128 ਜੀਬੀ ਸਟੋਰੇਜ ਵਿਕਲਪ ਦੀ ਕੀਮਤ Rs. 14,499 ਰੱਖੀ ਗਈ ਹੈ।
ਇਹ ਫੋਨ ਆਰਕਟਿਕ ਬਲੂ ਅਤੇ ਚਾਰਕੋਲ ਬਲੈਕ ਕਲਰ 'ਚ ਆਉਂਦਾ ਹੈ। ਪ੍ਰਾਈਮ ਡੇਅ ਸੇਲ ਤਹਿਤ 26 ਜੁਲਾਈ ਨੂੰ ਸਵੇਰੇ 12 ਵਜੇ ਤੋਂ ਐਮੇਜ਼ੋਨ ਰਾਹੀਂ ਖਰੀਦਣ ਲਈ ਉਪਲਬਧ ਹੋਵੇਗਾ। ਇਹ ਸੈਮਸੰਗ ਡਾਟ ਕਾਮ ਰਾਹੀਂ ਵੀ ਵਿਕਰੀ 'ਤੇ ਜਾਏਗਾ ਅਤੇ ਸਿਲੈਕਟਡ ਰਿਟੇਲ ਸਟੋਰਾਂ 'ਤੇ ਵੀ ਜਾਵੇਗਾ।
ਐਮੇਜ਼ੋਨ 'ਤੇ ਫੋਨ ਖਰੀਦਣ ਵਾਲੇ ਗਾਹਕਾਂ ਨੂੰ ਐਚਡੀਐਫਸੀ ਬੈਂਕ ਵੱਲੋਂ 10 ਫੀਸਦ ਡਿਸਕਾਊਂਟ ਦੀ ਸੁਵਿਧਾ ਹੋਵੇਗੀ। ਇਸ ਤੋਂ ਇਲਾਵਾ samsung.com ਅਤੇ ਔਫਲਾਈਨ ਰਿਟੇਲਰਸ ਤੋਂ ਫੋਨ ਖਰੀਦਣ ਵੇਲੇ ਆਈਸੀਆਈਸੀਆਈ ਬੈਂਕ ਦੇ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਤੋਂ ਭੁਗਤਾਨ ਕਰਨ ਵਾਲਿਆਂ ਨੂੰ 1000 ਰੁਪਏ ਛੋਟ ਮਿਲੇਗੀ।
ਇਹ ਵੀ ਪੜ੍ਹੋ: 'ਸਿਲਸਿਲਾ ਸਿਡਨਾਜ਼ ਕਾ' 'ਚ ਨਜ਼ਰ ਆਏਗੀ Shehnaaz-sidharth ਦੀ ਜੋੜੀ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ
ਇਹ ਵੀ ਪੜ੍ਹੋ: Captain vs Sidhu: ਕੈਪਟਨ ਚੁਫੇਰਿਆਂ ਘਿਰੇ, ਹੁਣ ਸਿੱਧੂ ਨੂੰ ਗਲੇ ਲਾਏ ਬਿਨਾ ਨਹੀਂ ਕੋਈ ਚਾਰਾ!
ਇਹ ਵੀ ਪੜ੍ਹੋ: Hina Khan ਦੇ ਪਿਤਾ ਦੀ ਮੌਤ ਨੂੰ ਤਿੰਨ ਮਹੀਨੇ ਪੂਰੇ, ਐਕਟਰਸ ਨੇ ਥ੍ਰੋਬੈਕ ਤਸਵੀਰਾਂ ਸ਼ੇਅਰ ਕਰ ਪਿਤਾ ਨੂੰ ਕੀਤਾ ਯਾਦ
ਇਹ ਵੀ ਪੜ੍ਹੋ: Redmi Note 10T 5G Launch: ਭਾਰਤ ‘ਚ ਲਾਂਚ ਹੋਇਆ Redmi Note 10T 5G ਸਮਾਰਟ ਫੋਨ, ਮਿਲ ਰਹੇ ਕਈ ਸ਼ਾਨਦਾਰ ਫੀਚਰ
ਇਹ ਵੀ ਪੜ੍ਹੋ: Captain vs Sidhu: ਕੈਪਟਨ ਚੁਫੇਰਿਆਂ ਘਿਰੇ, ਹੁਣ ਸਿੱਧੂ ਨੂੰ ਗਲੇ ਲਾਏ ਬਿਨਾ ਨਹੀਂ ਕੋਈ ਚਾਰਾ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904