ਬਰਸਾਤ ਤੇ ਸਰਦੀਆਂ ਦੇ ਮੌਸਮ 'ਚ ਅਕਸਰ ਕੱਪੜੇ ਧੋਣ ਤੇ ਸੁਕਾਉਣ ਦੀ ਚਿੰਤਾ ਹੁੰਦੀ ਹੈ। ਅਸੀਂ ਸੋਚਦੇ ਹਾਂ ਕਿ ਕਿਵੇਂ ਕੱਪੜੇ ਆਸਾਨੀ ਨਾਲ ਸੁਕਾਏ ਜਾ ਸਕਣ। ਕਈ ਵਾਰ ਕੱਪੜੇ ਧੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ, ਸੈਮਸੰਗ (Samsung) ਨੇ ਭਾਰਤ 'ਚ ਆਪਣਾ ਏਅਰ ਡ੍ਰੈਸਰ (Air Dresser) ਲਾਂਚ ਕਰ ਦਿੱਤਾ ਹੈ। ਇਸ ਉਪਕਰਣ ਦੀ ਮਦਦ ਨਾਲ ਕੱਪੜੇ ਸਿਰਫ ਸਾਫ਼ ਨਹੀਂ ਹੋਣਗੇ, ਬਲਕਿ ਇਨ੍ਹਾਂ 'ਚ ਛੁਪੇ ਕੀਟਾਣੂ ਵੀ ਪੂਰੀ ਤਰ੍ਹਾਂ ਖਤਮ ਹੋ ਜਾਣਗੇ।
ਸੈਮਸੰਗ ਦੇ ਇਸ ਏਅਰ ਡ੍ਰੈਸਰ ਵਿੱਚ ਇੱਕ ਜੈੱਟ ਏਅਰ ਸਿਸਟਮ ਹੈ। ਇਸ ਦੇ ਨਾਲ ਤਿੰਨ ਏਅਰ ਹੈਂਗਰ ਵੀ ਦਿੱਤੇ ਗਏ ਹਨ, ਜਿਸ ਦੀ ਸਹਾਇਤਾ ਨਾਲ ਕੱਪੜੇ ਆਸਾਨੀ ਨਾਲ ਸੁੱਕ ਸਕਦੇ ਹਨ। ਹੈਂਗਰ 'ਚ ਕੱਪੜੇ ਲਟਕਾਉਣ ਤੋਂ ਬਾਅਦ ਇਹ ਡਿਵਾਈਸ ਕੱਪੜੇ ਪੂਰੀ ਤਰ੍ਹਾਂ ਸਾਫ਼ ਕਰ ਦੇਵੇਗਾ। ਸੈਮਸੰਗ ਨੇ ਦਾਅਵਾ ਕੀਤਾ ਹੈ ਕਿ ਕੱਪੜੇ ਸਾਫ਼ ਕਰਨ ਤੋਂ ਇਲਾਵਾ ਇਹ ਉਨ੍ਹਾਂ 'ਚ ਛੁਪੇ ਕੀਟਾਣੂਆਂ ਨੂੰ ਵੀ ਖਤਮ ਕਰ ਦੇਵੇਗਾ। ਖਾਸ ਗੱਲ ਇਹ ਹੈ ਕਿ ਇਸ ਮਸ਼ੀਨ ਦੀ ਆਵਾਜ਼ ਬਹੁਤ ਘੱਟ ਹੈ।
ਸੈਮਸੰਗ ਦੇ ਇਸ ਏਅਰ ਡ੍ਰੈਸਰ ਦੀ ਕੀਮਤ 110,000 ਰੁਪਏ ਤੱਕ ਹੈ, ਪਰ ਫਿਲਹਾਲ ਕੰਪਨੀ ਇਸ 'ਤੇ 10,000 ਰੁਪਏ ਦੀ ਛੂਟ ਦੇ ਰਹੀ ਹੈ। ਤੁਹਾਡੇ ਕੋਲ ਇਕ ਲੱਖ ਰੁਪਏ 'ਚ ਇਹ ਮਸ਼ੀਨ ਖਰੀਦਣ ਦਾ ਵਧੀਆ ਮੌਕਾ ਹੈ। ਨਾਲ ਹੀ ਤੁਸੀਂ ਇਸ ਨੂੰ 18 ਮਹੀਨਿਆਂ ਦੀ ਨੋ-ਕੋਸਟ-ਈਐਮਆਈ 'ਤੇ ਵੀ ਘਰ ਲਿਆ ਸਕਦੇ ਹੋ। ਤੁਸੀਂ ਇਸ ਏਅਰ ਡ੍ਰੈਸਰ ਨੂੰ ਸੈਮਸੰਗ ਸਟੋਰ ਜਾਂ ਕੰਪਨੀ ਦੀ ਅਧਿਕਾਰਤ ਸਾਈਟ ਤੋਂ ਖਰੀਦ ਸਕਦੇ ਹੋ। 24 ਦਸੰਬਰ 2020 ਤੋਂ ਬਾਅਦ, ਇਹ ਮਸ਼ੀਨ ਐਮਾਜ਼ਾਨ ਤੇ ਫਲਿੱਪਕਾਰਟ 'ਤੇ ਵੀ ਉਪਲਬਧ ਹੋਵੇਗੀ।