ਨਵੀਂ ਦਿੱਲੀ: ਕੇਂਦਰ ਸਰਕਾਰ ਖੇਤੀ ਕਨੂੰਨ ਵਾਪਸ ਲੈਣ ਦੇ ਮੂਡ 'ਚ ਨਹੀਂ। ਅਜਿਹਾ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੇ ਬਿਆਨਾਂ ਤੋਂ ਝਲਕ ਰਿਹਾ ਹੈ। ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੇ ਵਿਚਕਾਰ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਜਦੋਂ ਵੀ ਵੱਡੀਆਂ ਤਬਦੀਲੀਆਂ ਲਈ ਸੁਧਾਰ ਪੇਸ਼ ਕੀਤੇ ਜਾਂਦੇ ਹਨ ਤਾਂ ਪਹਿਲਾਂ ਇਸ ਦਾ ਮਜ਼ਾਕ ਉਡਾਇਆ ਜਾਂਦਾ ਹੈ, ਫਿਰ ਵਿਰੋਧ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਸਵੀਕਾਰ ਲਿਆ ਜਾਂਦਾ ਹੈ। ਅਸੀਂ ਇਸ ਸਮੇਂ ਇਸ ਪੜਾਅ ਵਿੱਚੋਂ ਲੰਘ ਰਹੇ ਹਾਂ।


ਖੇਤੀਬਾੜੀ ਮੰਤਰੀ ਨੇ ਇਹ ਬਿਆਨ ਫੋਰੇਨ ਕੌਰਸਪੌਂਡੈਂਟ ਕਾਲ ਆਫ ਸਾਊਥ ਏਸ਼ੀਆ ਦੇ ਮੈਂਬਰਾਂ ਨਾਲ ਗੱਲਬਾਤ ਦੌਰਾਨ ਦਿੱਤਾ। ਇਹ ਗੱਲਬਾਤ ਮੁੱਖ ਤੌਰ 'ਤੇ ਖੇਤੀਬਾੜੀ ਕਾਨੂੰਨਾਂ ਬਾਰੇ ਸਰਕਾਰ ਦੇ ਪੱਖ ਨੂੰ ਮੀਡੀਆ ਸਾਹਮਣੇ ਰੱਖਣ ਲਈ ਸੀ। ਖੇਤੀਬਾੜੀ ਮੰਤਰੀ ਨੇ ਕਿਸਾਨਾਂ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਦੋ ਕਾਰਪੋਰੇਟ ਘਰਾਣਿਆਂ (ਅਡਾਨੀ, ਅੰਬਾਨੀ) ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਕਾਨੂੰਨਾਂ ਦਾ ਲਾਭ ਸਿਰਫ ਇਨ੍ਹਾਂ ਦੋਨਾਂ ਕਾਰਪੋਰੇਟ ਘਰਾਣਿਆਂ ਨੂੰ ਹੋਏਗਾ।

2020 'ਚ ਦੁਨੀਆ ਦੇ ਸਭ ਤੋਂ ਅਮੀਰ ਬੱਚੇ, ਦੌਲਤ ਜਾਣ ਰਹਿ ਜਾਓਗੇ ਹੈਰਾਨ

ਤੋਮਰ ਨੇ ਕਿਹਾ ਕਿ ਉਹ ਅਜਿਹੇ ਲੋਕਾਂ ਨੂੰ ਕਿਸਾਨ ਨਹੀਂ ਮੰਨਦੇ ਜੋ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਨਾਂ ਲੈ ਕੇ ਗੱਲ ਸ਼ੁਰੂ ਕਰਦੇ ਹਨ ਤੇ ਖਤਮ ਕਰਦੇ ਹਨ। ਹਰ ਗੱਲਬਾਤ 'ਚ ਇਨ੍ਹਾਂ ਕਾਰਪੋਰੇਟ ਘਰਾਣਿਆਂ ਦਾ ਨਾਂ ਸਿਰਫ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਲਿਆ ਜਾਂਦਾ ਹੈ। ਕਿਸਾਨਾਂ ਦੇ ਨੁਮਾਇੰਦਿਆਂ ਨੂੰ ਉਨ੍ਹਾਂ ਮੁੱਦਿਆਂ 'ਤੇ ਗੱਲਬਾਤ ਕਰਨੀ ਚਾਹੀਦੀ ਹੈ, ਜਿਸ ਬਾਰੇ ਸਰਕਾਰ ਨਾਲ ਗੱਲਬਾਤ ਕੀਤੀ ਗਈ ਹੈ। ਖੇਤੀਬਾੜੀ ਮੰਤਰੀ ਨੇ ਕਿਸਾਨ ਜੱਥੇਬੰਦੀਆਂ ਨੂੰ ਗੱਲਬਾਤ ਕਰਨ ਲਈ ਆਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕੋਈ ਵੀ ਸਮੱਸਿਆ ਗੱਲਬਾਤ ਨਾਲ ਹੱਲ ਕੀਤੀ ਜਾ ਸਕਦੀ ਹੈ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਗੱਲਬਾਤ ਦੁਆਰਾ ਕਿਸੇ ਹੱਲ 'ਤੇ ਪਹੁੰਚਾਂਗੇ। ਮੈਂ ਮਹਾਂਮਾਰੀ ਦੇ ਦੌਰਾਨ ਕਿਸ ਕਿਸਮ ਦੇ ਹਾਲਾਤ ਦੇਖ ਕੇ ਦੁਖੀ ਹਾਂ। ਗੱਲਬਾਤ ਦੌਰਾਨ ਤੋਮਰ ਨੇ ਕਿਹਾ ਕਿ ਇਹ ਖੇਤੀਬਾੜੀ ਕਾਨੂੰਨਾਂ ਨੂੰ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਸੁਧਾਰ ਵਜੋਂ ਜਾਣਿਆ ਜਾਵੇਗਾ। ਇਹ ਸੁਧਾਰ ਕਿਸਾਨਾਂ ਨੂੰ ਮਾਰਕੀਟ 'ਚ ਆਜ਼ਾਦੀ ਦੇਵੇਗਾ ਤੇ ਤਕਨਾਲੋਜੀ ਉਪਲਬਧ ਕਰਵਾਏਗਾ। ਖੁਦ ਕਿਸਾਨਾਂ ਨੂੰ ਅੱਗੇ ਵਧਣ ਦੀ ਤਾਕਤ ਮਿਲੇਗੀ ਅਤੇ ਖੇਤੀਬਾੜੀ ਦੀ ਸਥਿਤੀ ਬਦਲੇਗੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ