2020 'ਚ ਦੁਨੀਆ ਦੇ ਸਭ ਤੋਂ ਅਮੀਰ ਬੱਚੇ, ਦੌਲਤ ਜਾਣ ਰਹਿ ਜਾਓਗੇ ਹੈਰਾਨ
ਅਮਰੀਕੀ ਅਦਾਕਾਰ ਬ੍ਰੈਡ ਪਿਟ ਤੇ ਐਂਜੇਲੀਨਾ ਜੋਲੀ ਦੇ ਬੱਚੇ ਵੀ ਕਰੋੜਾਂ ਦੀ ਜਾਇਦਾਦ ਦੇ ਵਾਰਸ ਹਨ। ਨਾਕਸ ਜੋਲੀ ਪਿਟ ਅਤੇ ਵਿਵੀਅਨ ਜੋਲੀ ਪਿਟ ਜੁੜਵਾਂ ਹਨ ਤੇ ਇਹ 20 ਕਰੋੜ ਡਾਲਰ ਦੀ ਜਾਇਦਾਦ ਦੇ ਵਾਰਸ ਹਨ। ਉੱਥੇ ਹੀ ਦੋਵਾਂ ਬੱਚਿਆਂ ਦੀ ਪਹਿਲੀ ਫੋਟੋ 10 ਲੱਖ ਡਾਲਰ ਵਿੱਚ ਵਿਕੀ ਸੀ, ਜੋ ਕਿ ਹੁਣ ਤੱਕ ਦੀ ਸਭ ਤੋਂ ਮਹਿੰਗੀ ਬੱਚਿਆਂ ਦੀ ਫੋਟੋ ਹੈ।
Download ABP Live App and Watch All Latest Videos
View In App2020 ਦੇ ਅਮੀਰ ਬੱਚਿਆਂ ਦੀ ਸੂਚੀ 'ਚ ਅਗਲਾ ਨਾਮ ਸੂਰੀ ਕਰੂਜ਼ ਹੈ। 18 ਅਪ੍ਰੈਲ 2006 ਨੂੰ ਪੈਦਾ ਹੋਈ ਸੂਰੀ ਕਰੂਜ਼ ਅਮਰੀਕੀ ਅਭਿਨੇਤਾ ਟੌਮ ਕਰੂਜ਼ ਤੇ ਕੈਟੀ ਹੋਲਮਜ਼ ਦੀ ਧੀ ਹੈ। ਇੱਕ ਅੰਦਾਜ਼ੇ ਅਨੁਸਾਰ ਸੂਰੀ ਕਰੂਜ਼ ਲਗਪਗ 80 ਕਰੋੜ ਡਾਲਰ ਦੀ ਵਾਰਸ ਹੈ।
ਸਾਲ 2020 ਵਿੱਚ ਦੁਨੀਆਂ ਦੇ ਸਭ ਤੋਂ ਅਮੀਰ ਬੱਚਿਆਂ ਦੀ ਸੂਚੀ ਵਿੱਚ ਬਲਿਊ ਆਈਵੀ ਕਾਰਟਰ ਦਾ ਨਾਂ ਵੀ ਸ਼ਾਮਲ ਹੈ। ਬਲਿਊ ਆਈਵੀ ਕਾਰਟਰ ਵੀ ਉਨ੍ਹਾਂ ਕਿਸਮਤ ਵਾਲੇ ਬੱਚਿਆਂ ਦੀ ਸੂਚੀ ਵਿੱਚ ਸ਼ਾਮਲ ਹੈ ਜੋ ਕਰੋੜਾਂ ਦੀ ਦੌਲਤ ਦੇ ਵਾਰਸ ਹਨ। ਇਹ ਅਨੁਮਾਨ ਲਾਇਆ ਗਿਆ ਹੈ ਕਿ ਬਲਿਊ ਆਈਵੀ ਕਾਰਟਰ ਦੀ ਦੌਲਤ ਵੀ 1 ਅਰਬ ਡਾਲਰ ਤੋਂ ਵੱਧ ਹੈ। ਬਲਿਊ ਆਈਵੀ ਕਾਰਟਰ 7 ਜਨਵਰੀ 2012 ਨੂੰ ਪੈਦਾ ਹੋਈ, ਅਮਰੀਕੀ ਗਾਇਕਾ ਬੇਯੋਨਸੀ ਤੇ ਰੈਪਰ ਜੇਜੀ ਦੀ ਧੀ ਹੈ।
ਬਿਲ ਗੇਟਸ ਤੇ ਮਿਲਿੰਡਾ ਗੇਟਸ ਦੀ ਧੀ ਫੋਏਬੇ ਐਡੇਲ ਗੇਟਸ ਵੀ ਦੁਨੀਆ ਦੇ ਸਭ ਤੋਂ ਅਮੀਰ ਬੱਚਿਆਂ ਦੀ ਸੂਚੀ ਵਿੱਚ ਆਪਣਾ ਸਥਾਨ ਰੱਖਦੀ ਹੈ। ਫੋਬੀ ਐਡੇਲ ਗੇਟਸ ਸੁਰਖੀਆਂ 'ਚ ਘੱਟ ਹੀ ਰਹਿੰਦੀ ਹੈ। ਫੋਏਬੇ ਐਡੇਲ ਗੇਟਸ ਉਸ ਦੇ ਮਾਪਿਆਂ ਦਾ ਆਖ਼ਰੀ ਬੱਚੀ ਹੈ। ਹਾਲਾਂਕਿ ਫੋਏਬੇ ਵੀ ਉਸ ਦੇ ਮਾਪਿਆਂ ਦੀ ਜਾਇਦਾਦ ਵਿੱਚ ਵੱਡਾ ਹਿੱਸਾ ਰੱਖਦੀ ਹੈ। ਅਨੁਮਾਨਾਂ ਅਨੁਸਾਰ 14 ਸਤੰਬਰ 2002 ਨੂੰ ਪੈਦਾ ਹੋਈ ਫੋਏਬੇ 1 ਅਰਬ ਡਾਲਰ ਦੀ ਵਾਰਸ ਹੈ।
ਪ੍ਰਿੰਸ ਜਾਰਜ ਐਲਗਜ਼ੈਡਰ ਲੂਈਸ ਸਾਲ 2020 'ਚ ਦੁਨੀਆ ਦਾ ਸਭ ਤੋਂ ਅਮੀਰ ਬੱਚਾ ਹੈ। ਜਾਰਜ ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਸਬੰਧਤ ਹੈ। ਪ੍ਰਿੰਸ ਵਿਲੀਅਮਜ਼ ਤੇ ਕੇਟ ਮਿਡਲਟਨ ਇਸ ਦੇ ਮਾਤਾ-ਪਿਤਾ ਹਨ। 22 ਜੁਲਾਈ, 2013 ਨੂੰ ਪੈਦਾ ਹੋਇਆ, ਜਾਰਜ ਇੱਕ ਅਰਬ ਡਾਲਰ ਦੀ ਕੁੱਲ ਜਾਇਦਾਦ ਦਾ ਵਾਰਸ ਹੈ।
- - - - - - - - - Advertisement - - - - - - - - -