ਨਵੀਂ ਦਿੱਲੀ: ਟੈਕਨੋਲੋਜੀ ਇੰਨੀ ਜ਼ਿਆਦਾ ਐਡਵਾਂਸ ਹੋ ਗਈ ਹੈ ਕਿ ਤੁਸੀਂ ਆਪਣੇ ਫੋਨ ਨੂੰ ਗੁੱਡ ਮਾਰਨਿੰਗ ਕਰੋਗੇ ਤੇ ਮੌਸਮ ਦਾ ਹਾਲ ਤੇ ਤਾਜ਼ਾ ਖ਼ਬਰਾਂ ਤੁਹਾਨੂੰ ਦੱਸੇਗਾ। ਗੂਗਲ ਦੀ ਇੱਕ ਅਜਿਹੀ ਟ੍ਰਿੱਕ ਹੈ ਜਿਸ ਦੇ ਜ਼ਰੀਏ ਜੇ ਤੁਸੀਂ ਫੋਨ ਨੂੰ ਗੁੱਡ ਮਾਰਨਿੰਗ ਕਰਦੇ ਹੋ, ਤਾਂ ਤੁਹਾਡਾ ਫੋਨ ਮੌਸਮ ਦੀ ਜਾਣਕਾਰੀ ਦੇਵੇਗਾ। ਬੱਸ ਉਸ ਲਈ ਤੁਹਾਨੂੰ ਇਹ ਕੰਮ ਕਰਨਾ ਪਏਗਾ।
1. ਐਂਡਰਾਇਡ ਸਮਾਰਟਫੋਨ ‘ਚ ਮੌਜੂਦ ਗੂਗਲ ਅਸਿਸਟੈਂਟ ਬਹੁਤ ਫਾਇਦੇਮੰਦ ਹੈ। ਜੇ ਗੂਗਲ ਅਸਿਸਟੈਂਟ ਫੋਨ ‘ਚ ਐਕਟਿਵ ਨਹੀਂ ਹੈ, ਤਾਂ ਸੈਟਿੰਗਜ਼ 'ਤੇ ਜਾਓ ਤੇ ਇਸ ਨੂੰ ਐਕਟੀਵੇਟ ਕਰੋ।
2. ਹੁਣ ਗੂਗਲ ਅਸਿਸਟੈਂਟ ਨੂੰ ਐਕਟੀਵੇਟ ਕਰਨ ਤੋਂ ਬਾਅਦ ਇਸ ਨੂੰ ਅੰਗਰੇਜ਼ੀ ਭਾਸ਼ਾ ‘ਚ ਕਰੋ।
3. ਹੇਠਾਂ ਸੱਜੇ ਪਾਸੇ ਐਕਸਪਲੋਰ ਕਲਿੱਕ ਕਰੋ।
4. ਹੁਣ ਸਰਚ ਆਪਸ਼ਨ 'ਤੇ ਜਾਓ ਤੇ ਪਰਸਨਲ ਇੰਫੋ 'ਤੇ ਕਲਿੱਕ ਕਰੋ।
5. ਇਸ ਤੋਂ ਬਾਅਦ, ਹੁਣ ਗੁੱਡ ਮਾਰਨਿੰਗ ਰੁਟੀਨ ਆਪਸ਼ਨ 'ਤੇ ਜਾਓ ਤੇ ਕਸਟਮਾਈਜ਼ ਮਾਰਨਿੰਗ ਰੁਟੀਨ ‘ਤੇ ਕਲਿੱਕ ਕਰੋ।
6. ਇਸ 'ਤੇ ਕਲਿੱਕ ਕਰਨ ਤੋਂ ਬਾਅਦ, ਤੁਸੀਂ ਕਈ ਵਿਕਲਪਾਂ ਦੀ ਚੋਣ ਕਰ ਸਕਦੇ ਹੋ।
7. ਮੌਸਮ ਲਈ Tell me about weather 'ਤੇ ਮਾਰਕ ਕਰੋ।
8. ਖ਼ਬਰਾਂ ਲਈ, ਹੇਠਾਂ ਦਿੱਤੇ News ਆਪਸ਼ਨ ਦੀ ਚੋਣ ਕਰੋ।
9. ਇੱਥੇ ਤੁਸੀਂ ਆਪਣੀ ਪਸੰਦ ਦੀ ਵੈਬਸਾਈਟ ਦੀ ਖ਼ਬਰ ਪ੍ਰਾਪਤ ਕਰੋਗੇ।
10. ਅਜਿਹਾ ਕਰਨ ਤੋਂ ਬਾਅਦ ਜਦੋਂ ਵੀ ਤੁਸੀਂ ਗੂਗਲ ਅਸਿਸਟੈਂਟ ਨੂੰ ਗੁੱਡ ਮਾਰਨਿੰਗ ਕਹੋਗੇ, ਇਹ ਤੁਹਾਨੂੰ ਮੌਸਮ ਦੇ ਹਾਲ ਬਾਰੇ ਦੱਸੇਗਾ।
ਕੋਰੋਨਾ ਦਾ ਕਹਿਰ ਵੇਖਦਿਆਂ ਮੋਦੀ ਨੇ ਬੁਲਾਈ ਮੁੱਖ ਮੰਤਰੀਆਂ ਦੀ ਬੈਠਕ, ਕੀ ਫਿਰ ਲੱਗੇਗਾ ਲੌਕਡਾਊਨ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ