ਨਵੀਂ ਦਿੱਲੀ: ਇਨੀਂ ਦਿਨੀਂ ਨਿੱਜੀ ਡਾਟਾ ਲੀਕ ਹੋਣ ਦੀ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਅਜਿਹੇ 'ਚ ਹੁਣ ਵਟਸਐਪ ਯੂਜ਼ਰਸ ਲਈ ਚਿੰਤਾ ਵਾਲੀ ਗੱਲ ਹੈ ਕਿ ਇਸ 'ਚ ਇੱਕ ਬਗ ਆਉਣ ਨਾਲ ਕਰੋੜਾਂ ਲੋਕਾਂ ਦੇ ਮੋਬਾਈਲ ਨੰਬਰ Google Search 'ਚ ਦਿਖਾਈ ਦੇਣ ਲੱਗੇ ਹਨ


ਇੰਡਪੈਂਡੇਂਟ ਸਾਈਬਰ ਸਿਕਿਓਰਟੀ ਰਿਸਰਚਰ ਅਤੁਲ ਜੈਰਾਮ ਨੇ ਆਪਣੇ ਬਲੌਗ ਪੋਸਟ ਜ਼ਰੀਏ ਖ਼ੁਲਾਸਾ ਕੀਤਾ ਹੈ। ਕਿ ਇਸ ਬਗ ਕਾਰਨ 30,000 ਵਟਸਐਪ ਯੂਜ਼ਰਸ ਦੇ ਮੋਬਾਈਲ ਨੰਬਰ ਪਲੇਨ ਟੈਕਸਟ ਫਾਰਮ 'ਚ ਉਪਲਬਧ ਹਨ। ਕੋਈ ਵੀ ਇੰਟਰਨੈੱਟ ਯੂਜ਼ਰ ਉਨ੍ਹਾਂ ਦਾ ਇਸਤੇਮਾਲ ਕਰ ਸਕਦਾ ਹੈ।


ਰਿਸਰਚਰ ਨੇ ਸਪਸ਼ਟ ਕੀਤਾ ਕਿ ਇਸ ਬਗ ਦੀ ਵਜ੍ਹਾ ਨਾਲ ਅਮਰੀਕਾ, ਯੂਕੇ ਤੇ ਭਾਰਤ ਸਮੇਤ ਕਈ ਦੇਸ਼ ਇਸ ਤੋਂ ਪ੍ਰਭਾਵਿਤ ਹੋਏ ਹਨ। ਇਸ ਬਗ ਕਾਰਨ ਯੂਜ਼ਰਸ ਦਾ ਡਾਟਾ ਓਪਨ ਵੈੱਬ 'ਚ ਚਲਾ ਗਿਆ ਹੈ ਜਿਸ ਕਾਰਨ ਉਸ ਨੂੰ ਐਕਸੈੱਸ ਕਰਨਾ ਕਾਫੀ ਸੌਖਾ ਹੈ। ਰਿਸਰਚਰ ਨੇ ਕਿਹਾ ਕਿ Whatsapp ਦੇ ਫੀਚਰ 'Click to Chat' ਕਾਰਨ ਯੂਜ਼ਰਸ ਦਾ ਮੋਬਾਇਲ ਨੰਬਰ ਖਤਰੇ 'ਚ ਪਾਇਆ ਜਾ ਰਿਹਾ ਹੈ।


ਉਧਰ ਫੇਸਬੁੱਕ ਨੇ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ। Google ਸਰਚ ਵਿਚ ਓਹੀ ਨਤੀਜੇ ਆਉਂਦੇ ਹਨ ਜਿੰਨ੍ਹਾਂ ਨੂੰ ਯੂਜ਼ਰਸ ਨੇ ਖੁਦ ਪਬਲਿਕ ਕਰਨ ਲਈ ਸਲੈਕਟ ਕੀਤਾ ਹੋਵੇ।


ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ 'ਚ ਕੋਰੋਨਾ ਦੇ ਲੱਛਣ! ਹੋਵੇਗਾ ਟੈਸਟ


ਕੀ ਹੈ 'Click to Chat' ਫੀਚਰ:


'Click to Chat' ਜ਼ਰੀਏ ਯੂਜ਼ਰਸ ਨੂੰ ਵੈੱਬਸਾਇਟ ਤੇ ਵਿਜ਼ਿਟਰਸ ਨਾਲ ਚੈਟਿੰਗ ਕਰਨ 'ਚ ਆਸਾਨੀ ਰਹਿੰਦੀ ਹੈ। ਇਹ ਫੀਚਰ ਕੁਇਕ ਰਿਸਪੌਂਸ ਕੋਡ ਇਮੇਜ ਜ਼ਰੀਏ ਕੰਮ ਕਰਦਾ ਹੈ। ਇਸ ਫੀਚਰ ਜ਼ਰੀਏ ਕਿਸੇ URL 'ਤੇ ਕਲਿੱਕ ਕਰਕੇ ਚੈਟਿੰਗ ਕੀਤੀ ਜਾ ਸਕਦੀ ਹੈ। ਇਸ ਲਈ ਵਿ਼ਜ਼ਿਟਰਸ ਨੂੰ ਨੰਬਰ ਡਾਇਲ ਕਰਨ ਦੀ ਲੋੜ ਨਹੀਂ ਪੈਂਦੀ।


ਇਹ ਵੀ ਪੜ੍ਹੋ