ਸਮਾਰਟਫੋਨ ਕੰਪਨੀ mi ਇੰਡੀਆ ਨੇ ਪਿਛਲੇ ਦਿਨੀਂ ਫੈਸਟਿਵ ਸੇਲ ਦੌਰਾਨ ਹਫਤੇ ਭਰ 'ਚ 50 ਲੱਖ ਫੋਨ ਵੇਚੇ ਹਨ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਸ਼ੁੱਕਰਵਾਰ ਦਿੱਤੀ। ਈ-ਕਾਮਰਸ ਕੰਪਨੀ ਫਲਿਪਕਾਰਟ ਅਤੇ ਐਮੇਜ਼ਨ ਨੇ ਆਪਣੀ ਪਹਿਲੀ ਫੈਸਟਿਵ ਸੇਲ 16 ਅਕਤੂਬਰ ਤੋਂ ਸ਼ੁਰੂ ਕੀਤੀ ਸੀ। ਫਲਿਪਕਾਰਟ ਦੀ ਸੇਲ 21 ਅਕਤੂਬਰ ਨੂੰ ਖਤਮ ਹੋ ਗਈ ਸੀ।
Mi ਨੇ ਦੇਸ਼ਭਰ 'ਚ ਪਹੁੰਚਾਏ ਫੋਨ:
mi ਇੰਡੀਆ ਨੇ ਕਿਹਾ ਕਿ ਦੇਸ਼ਭਰ 'ਚ ਉਨ੍ਹਾਂ ਦੇ ਯੂਜ਼ਰਸ ਐਮੇਜ਼ਨ ਫਲਿਪਕਾਰਟ ਤੋਂ ਇਲਾਵਾ 15,000 ਤੋਂ ਜ਼ਿਆਦਾ ਰਿਟੇਲ ਦੁਕਾਨਾਂ ਤੋਂ ਵੀ ਉਨ੍ਹਾਂ ਦੇ ਫੋਨ ਖਰੀਦ ਸਕਦੇ ਸਨ। ਜਦਕਿ ਇਨ੍ਹਾਂ ਦੋਵਾਂ ਕੰਪਨੀਆਂ ਤੋਂ ਇਲਾਵਾ ਐਮਆਈ ਡੌਟ ਕੌਮ ਨੇ ਦੇਸ਼ ਦੇ 17,000 ਪਿਨਕੋਡ ਤਕ ਲੋਕਾਂ ਨੂੰ ਫੋਨ ਪਹੁੰਚਾਉਣ 'ਚ ਮਦਦ ਕੀਤੀ ਹੈ।
50 ਲੱਖ ਗਾਹਕਾਂ ਨੇ ਜਤਾਇਆ ਭਰੋਸਾ:
mi ਇੰਡੀਆ ਦੇ ਮੁੱਖ ਕਾਰੋਬਾਰੀ ਅਧਿਕਾਰੀ ਰਘੂ ਰੈਡੀ ਨੇ ਕਿਹਾ, 50 ਲੱਖ ਗਾਹਕਾਂ ਦਾ ਸਾਡੇ ਪ੍ਰੋਡਕਟ 'ਤੇ ਭਰੋਸਾ ਜਤਾਉਣਾ ਆਪਣੇ ਆਪ 'ਚ ਇਕ ਉਪਲਬਧੀ ਹੈ। ਜਿੱਥੋਂ ਤਕ ਸਾਨੂੰ ਪਤਾ ਹੈ ਕਿ ਕਿਸੇ ਵੀ ਬਰਾਂਡ ਨੇ ਪਹਿਲਾਂ ਅਜਿਹਾ ਕੀਰਤੀਮਾਨ ਸਥਾਪਿਤ ਨਹੀਂ ਕੀਤਾ। ਅਸੀਂ ਉੱਚਿਤ ਮੁੱਲ 'ਤੇ ਲੋਕਾਂ ਨੂੰ ਚੰਗੀ ਕੁਆਲਿਟੀ ਵਾਲੇ ਪ੍ਰੋਡਕਟ ਦੇਣਾ ਜਾਰੀ ਰੱਖਾਂਗੇ।
ਇਨ੍ਹਾਂ ਕੰਪਨੀਆਂ ਨੂੰ ਛੱਡਿਆ ਪਿੱਛੇ:
ਸੇਲ 'ਚ ਬਿਕਰੀ ਦੌਰਾਨ ਕੰਪਨੀ ਵਨਪਲੱਸ, ਸੈਮਸੰਗ,ਵੀਵੋ ਤੇ ਓਪੋ ਜਿਹੀਆਂ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਅੱਗੇ ਵੀ ਅਜਿਹੇ ਪ੍ਰੋਡਕਟਸ ਨਾਲ ਵਿਕਰੀ ਰਿਕਾਰਡ ਜਾਰੀ ਰੱਖਣਗੇ।
ਦਿੱਲੀ ਦੀ ਆਬੋ ਹਵਾ ਹੋਈ ਬੇਹੱਦ ਖ਼ਰਾਬ, ਆਉਣ ਵਾਲੇ ਦੋ ਦਿਨਾਂ 'ਚ ਹਾਲਾਤ ਹੋਰ ਗੰਭੀਰ ਹੋਣ ਦੀ ਸੰਭਾਵਨਾ
ਇਸ ਕਾਰਨ ਵਧੀਆਂ ਪਿਆਜ਼ ਦੀਆਂ ਕੀਮਤਾਂ, ਆਉਣ ਵਾਲੇ ਦੋ-ਤਿੰਨ ਮਹੀਨੇ ਰਹੇਗੀ ਮਹਿੰਗਾਈ ਦੀ ਮਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ