School Holiday: ਦੇਸ਼ ਦੇ ਕਈ ਸੂਬਿਆਂ ਵਿੱਚ ਗਰਮੀ ਲਗਾਤਾਰ ਆਪਣਾ ਕਹਿਰ ਦਿਖਾ ਰਹੀ ਹੈ, ਹਾਲਾਂਕਿ ਵੈਸਟਨ ਡਿਸਟਰਬਨ ਕਾਰਨ ਕਈ ਇਲਾਕਿਆਂ ਵਿੱਚ ਮੀਂਹ ਤੋਂ ਬਾਅਦ ਭੱਖਦੀ ਧੁੱਪ ਤੋਂ ਰਾਹਤ ਮਿਲੀ ਹੈ। ਦੱਸ ਦੇਈਏ ਕਿ ਇਸ ਵਿਚਾਲੇ ਕੁਝ ਸੂਬਿਆਂ ਵਿੱਚ ਹਾਲੇ ਵੀ ਲੋਕ ਗਰਮੀ ਨਾਲ ਬੇਹਾਲ ਹੋ ਰਹੇ ਹਨ। ਇਸ ਵਿਚਾਲੇ ਵਿਦਿਆਰਥੀਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਇਸ ਸਾਲ ਸਰਕਾਰ ਨੇ ਗਰਮੀਆਂ ਦੀਆਂ ਛੁੱਟੀਆਂ ਦੀ ਮਿਆਦ 45 ਦਿਨ ਨਿਰਧਾਰਤ ਕੀਤੀ ਹੈ। ਇਹ ਬਦਲਾਅ ਮਾਨਸਿਕ ਸਿਹਤ, ਪਰਿਵਾਰਕ ਸਮਾਂ ਅਤੇ ਸਮੁੱਚੇ ਵਿਕਾਸ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਹੁਣ ਤੱਕ ਗਰਮੀਆਂ ਦੀਆਂ ਛੁੱਟੀਆਂ ਆਮ ਤੌਰ 'ਤੇ 30 ਦਿਨਾਂ ਦੀਆਂ ਹੁੰਦੀਆਂ ਸਨ, ਪਰ ਇਸ ਸਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ 15 ਦਿਨ ਦੀ ਵਾਧੂ ਛੁੱਟੀ ਮਿਲੇਗੀ।

ਵਿਦਿਆਰਥੀਆਂ ਨੂੰ ਮਿਲੇਗਾ ਇਹ ਮੌਕਾ 

ਛੁੱਟੀਆਂ ਦੌਰਾਨ ਰਚਨਾਤਮਕਤਾ ਅਤੇ ਸਵੈ-ਨਿਰਭਰਤਾ ਦਾ ਵਿਕਾਸ

ਲੰਬੀਆਂ ਛੁੱਟੀਆਂ ਦੇ ਕਾਰਨ, ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਆਪਣੀਆਂ ਰੁਚੀਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਸਮਾਂ ਮਿਲੇਗਾ। ਉਹ ਕਲਾ, ਸੰਗੀਤ, ਖੇਡਾਂ, ਯੋਗਾ, ਕਿਤਾਬ ਪੜ੍ਹਨ, ਵਿਗਿਆਨ ਪ੍ਰੋਜੈਕਟਾਂ ਅਤੇ ਸਵੈ-ਸੇਵਾ ਵਰਗੇ ਖੇਤਰਾਂ ਵਿੱਚ ਆਪਣਾ ਸਮਾਂ ਬਿਤਾ ਸਕਦੇ ਹਨ।

ਛੁੱਟੀਆਂ ਦੌਰਾਨ ਬੱਚਿਆਂ ਦੀ ਸੁਰੱਖਿਆ ਜ਼ਰੂਰੀ

ਛੁੱਟੀਆਂ ਦੌਰਾਨ ਬੱਚਿਆਂ ਦੀ ਸੁਰੱਖਿਆ, ਰੁਟੀਨ ਅਤੇ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਜ਼ਰੂਰੀ ਹੈ। ਮਾਪਿਆਂ ਨੂੰ ਇਨ੍ਹਾਂ ਗੱਲਾਂ ਦੀ ਪਾਲਣਾ ਕਰਨੀ ਚਾਹੀਦੀ ਹੈ:

ਬੱਚਿਆਂ ਨੂੰ ਸੁਰੱਖਿਅਤ ਥਾਵਾਂ 'ਤੇ ਖੇਡਣ ਲਈ ਭੇਜੋ।

ਸਕ੍ਰੀਨ ਸਮਾਂ ਸੀਮਤ ਕਰੋ।

ਸਿਹਤਮੰਦ ਖਾਣ-ਪੀਣ ਦੀ ਆਦਤ ਵਿਕਸਤ ਕਰੋ।

ਸੜਕ ਅਤੇ ਘਰੇਲੂ ਸੁਰੱਖਿਆ ਸਿਖਾਓ।

ਮੁਢਲੀ ਸਹਾਇਤਾ ਦਾ ਗਿਆਨ ਦਿਓ।

ਛੁੱਟੀਆਂ ਦਾ ਵਿਦਿਅਕ ਮਹੱਤਵ ਵੀ ਘੱਟ ਨਹੀਂ ਹੈ

ਖਾਲੀ ਸਮੇਂ ਨੂੰ ਗਿਆਨ ਵਿੱਚ ਬਦਲੋ

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਖਬਰ ਇੰਟਰਨੈੱਟ ਉੱਪਰ ਲਗਾਤਾਰ ਵਾਈਰਲ ਹੋ ਰਹੀ ਹੈ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਜਦੋਂਕਿ ਛੁੱਟੀਆਂ ਦੌਰਾਨ ਬੱਚਿਆਂ ਲਈ ਕਈ ਸਮਰ ਕੈਂਪ ਵੀ ਲਗਾਏ ਗਏ।  

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI