North Korea rules: ਭਾਰਤ ਵਿੱਚ ਇੱਕ ਕਹਾਵਤ ਹੈ, 'ਜੋ ਕਰਦਾ ਹੈ, ਉਹ ਹੀ ਭਰਦਾ ਹੈ।' ਭਾਵ, ਜੇਕਰ ਤੁਸੀਂ ਕੋਈ ਗਲਤੀ ਜਾਂ ਅਪਰਾਧ ਕੀਤਾ ਹੈ, ਤਾਂ ਤੁਹਾਨੂੰ ਹੀ ਸਜ਼ਾ ਵੀ ਮਿਲੇਗੀ। ਪਰ ਜੇਕਰ ਇੱਕ ਵਿਅਕਤੀ ਦੇ ਗੁਨਾਹ ਦੀ ਸਜ਼ਾ ਤਿੰਨ ਪੀੜ੍ਹੀਆਂ ਨੂੰ ਮਿਲਣ ਲੱਗ ਜਾਵੇ ਤਾਂ ਕੀ ਹੋਵੇਗਾ? ਅਸੀਂ ਮਜ਼ਾਕ ਨਹੀਂ ਕਰ ਰਹੇ, ਇਹ ਸੱਚ ਹੈ। ਇਸ ਦੁਨੀਆ ਵਿੱਚ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਅਜਿਹਾ ਕਾਨੂੰਨ ਹੈ ਕਿ ਇੱਕ ਵਿਅਕਤੀ ਦੀ ਗਲਤੀ ਦੀ ਸਜ਼ਾ ਉਸ ਦੀਆਂ ਤਿੰਨ ਪੀੜ੍ਹੀਆਂ ਮਿਲਦੀ ਹੈ।


ਕੀ ਹੈ ਉਸ ਦੇਸ਼ ਦਾ ਨਾਂ?


ਅਸੀਂ ਜਿਸ ਦੇਸ਼ ਦੀ ਗੱਲ ਕਰ ਰਹੇ ਹਾਂ ਉਹ ਉੱਤਰੀ ਕੋਰੀਆ ਹੈ। ਮਤਲਬ ਤਾਨਾਸ਼ਾਹ ਕਿਮ ਜੋਂਗ ਉਨ ਦਾ ਦੇਸ਼। ਇਸ ਜਗ੍ਹਾ ਨੂੰ ਲੈ ਕੇ ਪੂਰੀ ਦੁਨੀਆ 'ਚ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ। ਹੁਣ ਕਾਨੂੰਨ ਵੱਲ ਆਉਂਦੇ ਹਾਂ। ਅਸਲ 'ਚ ਕਿਮ ਜੋਂਗ ਦੇ ਦੇਸ਼ 'ਚ ਅਜਿਹਾ ਕਾਨੂੰਨ ਹੈ ਕਿ ਜੇਕਰ ਇੱਥੇ ਕੋਈ ਵਿਅਕਤੀ ਅਪਰਾਧ ਕਰਦਾ ਹੈ ਤਾਂ ਨਾ ਸਿਰਫ ਉਸ ਨੂੰ ਸਗੋਂ ਉਸ ਦੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਬੱਚਿਆਂ ਨੂੰ ਵੀ ਸਜ਼ਾ ਦਿੱਤੀ ਜਾਂਦੀ ਹੈ।


ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਇਹ ਸਜ਼ਾ ਕਿਸ ਅਪਰਾਧ ਲਈ ਦਿੱਤੀ ਜਾਂਦੀ ਹੈ? ਇੰਡੀਆ ਟਾਈਮਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ ਵਿੱਚ ਇਹ ਕਾਨੂੰਨ ਇਸ ਲਈ ਬਣਾਇਆ ਗਿਆ ਹੈ ਤਾਂ ਜੋ ਕੋਈ ਵੀ ਕੈਦੀ ਜੇਲ੍ਹ ਵਿੱਚੋਂ ਭੱਜਣ ਦੀ ਕੋਸ਼ਿਸ਼ ਨਾ ਕਰੇ।


ਇਹ ਵੀ ਪੜ੍ਹੋ: Moon Age: ਚੰਦਰਮਾ ਦੀ ਕਿੰਨੀ ਹੈ ਉਮਰ, ਮੰਗਲ ਤੋਂ ਵੱਡਾ ਜਾਂ ਛੋਟਾ ? ਵਿਗਿਆਨੀਆਂ ਦੀ ਖੋਜ 'ਚ ਵੱਡਾ ਖੁਲਾਸਾ


ਇਸ ਦੇਸ਼ ਵਾਲ ਕੱਟਣ ਨੂੰ ਲੈਕੇ ਵੀ ਬਣਾਇਆ ਗਿਆ ਕਾਨੂੰਨ


ਉੱਤਰੀ ਕੋਰੀਆ ਦੇ ਅਨੋਖੇ ਕਾਨੂੰਨਾਂ ਦੀ ਗੱਲ ਕਰੀਏ ਤਾਂ ਵਾਲ ਕੱਟਣ ਨੂੰ ਲੈ ਕੇ ਵੀ ਕਾਨੂੰਨ ਬਣਾਏ ਗਏ ਹਨ। ਦਰਅਸਲ, ਉੱਤਰੀ ਕੋਰੀਆ ਵਿੱਚ ਸਰਕਾਰ ਨੇ ਵਾਲ ਕੱਟਣ ਦੇ 28 ਹੇਅਰ ਸਟਾਈਲ ਦਿੱਤੇ ਹਨ। ਇਨ੍ਹਾਂ ਵਿੱਚ ਔਰਤਾਂ ਲਈ 18 ਅਤੇ ਪੁਰਸ਼ਾਂ ਲਈ 10 ਹੇਅਰ ਕਟਿੰਗ ਸਟਾਈਲ ਦਿੱਤੇ ਗਏ ਹਨ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਉੱਤਰੀ ਕੋਰੀਆ ਵਿੱਚ ਰਹਿੰਦੇ ਹੋ, ਤਾਂ ਤੁਸੀਂ ਸਿਰਫ ਇਦਾਂ ਦੇ ਸਟਾਈਲ ਦੇ ਹੀ ਵਾਲ ਕਟਵਾ ਸਕਦੇ ਹੋ।


ਇਸ ਤੋਂ ਇਲਾਵਾ ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਸਟਾਈਲ ਤੋਂ ਵੱਖਰੇ ਤਰੀਕੇ ਨਾਲ ਵਾਲ ਕਟਾਉਂਦਾ ਹੈ ਤਾਂ ਉਸ ਨੂੰ ਅਪਰਾਧ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਉੱਤਰੀ ਕੋਰੀਆ ਵਿੱਚ ਕਈ ਅਜਿਹੇ ਕਾਨੂੰਨ ਹਨ ਜੋ ਕਿਸੇ ਵੀ ਲੋਕਤੰਤਰੀ ਦੇਸ਼ ਵਿੱਚ ਲਾਗੂ ਨਹੀਂ ਕੀਤੇ ਜਾ ਸਕਦੇ ਹਨ।


ਇਹ ਵੀ ਪੜ੍ਹੋ: Ban on face cover: ਇਸ ਦੇਸ਼ 'ਚ ਚਿਹਰਾ ਢੱਕਣ 'ਤੇ ਲੱਗੀ ਪਾਬੰਦੀ, ਹੋ ਸਕਦਾ ਹੈ ਭਾਰੀ ਜ਼ੁਰਮਾਨਾ