Traffic Signal: ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਤੁਹਾਨੂੰ ਸੜਕਾਂ ਉੱਤੇ ਟ੍ਰੈਫਿਕ ਲਾਈਟਸ ਵੇਖਣ ਨੂੰ ਮਿਲਣਗੀਆਂ। ਇਹ ਲਾਈਟਾਂ ਸਹੀ ਟਰੈਫਿਕ ਪ੍ਰਬੰਧਨ ਲਈ ਮਹੱਤਵਪੂਰਨ ਹਨ। ਜੇ ਕਦੇ ਸੜਕਾਂ 'ਤੇ ਟ੍ਰੈਫਿਕ ਲਾਈਟਾਂ ਖਰਾਬ ਹੋ ਜਾਣ ਤਾਂ ਕਾਫੀ ਦੇਰ ਤੱਕ ਜਾਮ ਲੱਗ ਸਕਦਾ ਹੈ। ਹਾਲਾਂਕਿ ਅੱਜ ਅਸੀਂ ਤੁਹਾਨੂੰ ਅਜਿਹੇ ਦੇਸ਼ ਬਾਰੇ ਦੱਸ ਰਹੇ ਹਾਂ ਜਿੱਥੇ ਕੋਈ ਵੀ ਟ੍ਰੈਫਿਕ ਲਾਈਟ ਨਹੀਂ ਹੈ। ਇਹ ਭਾਰਤ ਦਾ ਗੁਆਂਢੀ ਦੇਸ਼ ਹੈ। ਆਓ ਜਾਣਦੇ ਹਾਂ ਇਹ ਕਿਹੜਾ ਦੇਸ਼ ਹੈ?



ਭੂਟਾਨ ਵਿੱਚ ਨਹੀਂ ਹੈ ਕੋਈ ਟ੍ਰੈਫਿਕ ਸਿਗਨਲ


 
ਅਸੀਂ ਜਿਸ ਦੇਸ਼ ਦੀ ਗੱਲ ਕਰ ਰਹੇ ਹਾਂ ਉਸ ਦਾ ਨਾਮ ਭੂਟਾਨ ਹੈ। ਭੂਟਾਨ ਦੱਖਣ-ਪੂਰਬੀ ਏਸ਼ੀਆ ਵਿੱਚ ਪੂਰਬੀ ਹਿਮਾਲਿਆ ਵਿੱਚ ਸਥਿਤ ਇੱਕ ਸੁੰਦਰ ਦੇਸ਼ ਹੈ। ਭੂਟਾਨ ਨੂੰ "ਥਰਡ ਡਰੈਗਨ ਦੀ ਧਰਤੀ" ਵੀ ਕਿਹਾ ਜਾਂਦਾ ਹੈ। ਇਸ ਦੇਸ਼ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਹਨ। ਜਿਨ੍ਹਾਂ ਵਿੱਚੋਂ ਇੱਕ ਇੱਥੋਂ ਦੀਆਂ ਸੜਕਾਂ ਨਾਲ ਜੁੜੀ ਹੋਈ ਹੈ।



ਕਿਵੇਂ ਚਲਦੀਆਂ ਨੇ ਗੱਡੀਆਂ?



ਇੱਥੇ ਕੋਈ ਟ੍ਰੈਫਿਕ ਲਾਈਟ ਨਹੀਂ ਹੈ। ਭੂਟਾਨ ਵਿੱਚ ਪਹਾੜਾਂ ਵਿੱਚ ਗੱਡੀ ਚਲਾਉਣਾ ਕਿਸੇ ਐਡਵੈਂਚਰ ਤੋਂ ਘੱਟ ਨਹੀਂ ਹੈ। ਤੁਸੀਂ ਇਸ ਦੇਸ਼ ਦੀਆਂ ਸੜਕਾਂ 'ਤੇ ਗਾਂਵਾਂ ਤੇ ਮੱਝਾਂ ਵਰਗੇ ਜਾਨਵਰਾਂ ਦੇ ਸਮੂਹਾਂ ਨੂੰ ਅਜ਼ਾਦ ਘੁੰਮਦੇ ਵੇਖ ਸਕਦੇ ਹੋ। ਇਸ ਤੋਂ ਇਲਾਵਾ ਇੱਥੋਂ ਦੇ ਲੋਕ ਰਸਤੇ ਵਿੱਚ ਰੁਕ ਕੇ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦੇਣ ਲੱਗ ਪੈਂਦੇ ਹਨ। ਹਾਲਾਂਕਿ, ਭੂਟਾਨ ਵਿੱਚ ਵਾਹਨ ਗਤੀ ਨੂੰ ਹੌਲੀ ਰੱਖਿਆ ਜਾਂਦਾ ਹੈ ਅਤੇ ਧਿਆਨ ਨਾਲ ਗੱਡੀ ਚਲਾਈ ਜਾਂਦੀ ਹੈ, ਇਸ ਲਈ ਇੱਥੇ ਟ੍ਰੈਫਿਕ ਲਾਈਟਾਂ ਦੀ ਲੋੜ ਨਹੀਂ ਹੁੰਦੀ ਹੈ।



ਜਾਮ ਦੀ ਨਹੀਂ ਹੁੰਦੀ ਸਮੱਸਿਆ 



ਭੂਟਾਨ ਵਿੱਚ ਟ੍ਰੈਫਿਕ ਲਾਈਟਾਂ ਨਹੀਂ ਹਨ, ਪਰ ਇੱਥੇ ਜਾਮ ਦੀ ਸਮੱਸਿਆ ਵੀ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਇੱਥੇ ਸੜਕਾਂ ਦਾ ਡਿਜ਼ਾਈਨ ਅਜਿਹਾ ਹੈ ਕਿ ਇਹ ਜਾਮ ਤੋਂ ਬਚਾਉਂਦਾ ਹੈ। ਇਸ ਦੇਸ਼ ਵਿੱਚ ਤੁਸੀਂ ਹਰ ਚੌਰਾਹੇ 'ਤੇ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਖੜ੍ਹੇ ਵੇਖ ਸਕਦੇ ਹੋ, ਜੋ ਟ੍ਰੈਫਿਕ ਦਾ ਪ੍ਰਬੰਧ ਕਰਦੇ ਹਨ ਤੇ ਇਸ ਨਾਲ ਜਾਮ ਨਹੀਂ ਹੁੰਦਾ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ