News
News
ਟੀਵੀabp shortsABP ਸ਼ੌਰਟਸਵੀਡੀਓ
X

ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਪਲੇਅਬੈਕ ਗਾਇਕ ਕੁਮਾਰ ਸਾਨੂ

</>
Embed Code
COPY
CLOSE

ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਹੈ. ਫਿਲਮ ਇੰਡਸਟਰੀ 'ਚ ਵੀ ਇਸ ਵਾਇਰਸ ਦਾ ਫੈਲਣਾ ਆਮ ਦੇਖਿਆ ਜਾ ਰਿਹਾ ਹੈ। ਪਲੇਅਬੈਕ ਗਾਇਕ ਕੁਮਾਰ ਸਾਨੂ ਵੀ ਹੁਣ ਕੋਰੋਨਾ ਪੌਜੇਟਿਵ ਪਾਏ ਗਏ ਨੇ । ਕੁਮਾਰ ਸਾਨੂ ਆਪਣੇ ਪਰਿਵਾਰ ਨੂੰ ਮਿਲਣ ਲਾਸ ਏਂਜਲਸ, ਅਮਰੀਕਾ ਲਈ ਰਵਾਨਾ ਹੋਣ ਜਾ ਰਹੇ ਸਨ। ਇਸ ਤੋਂ ਪਹਿਲਾਂ ਹੀ ਉਹ ਕੋਰੋਨਾ ਪੌਜੇਟਿਵ ਹੋ ਗਏ ਤੇ ਅਮਰੀਕਾ ਜਾਣਾ ਰੱਦ ਹੋ ਗਿਆ |
ਇਸਦੀ ਜਾਣਕਾਰੀ ਕੁਮਾਰ ਸਾਨੂ ਦੀ ਟੀਮ ਨੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਦਿੱਤੀ ਗਈ ਹੈ। ਕੁਮਾਰ ਸਾਨੂ ਦੀ ਟੀਮ ਨੇ ਇਕ ਪੋਸਟ ਸ਼ੇਅਰ ਕੀਤੀ , ਜਿਸ 'ਚ ਲਿਖਿਆ , ‘ਬਦਕਿਸਮਤੀ ਨਾਲ ਸਾਨੂ ਦਾ ਕੋਰੋਨਾ ਪੌਜੇਟਿਵ ਪਾਏ ਗਏ , ਉਨ੍ਹਾਂ ਦੀ ਚੰਗੀ ਸਹਿਤ ਲਈ ਦੁਆ ਕਰੋ , ਧੰਨਵਾਦ । ਕੁਮਾਰ ਸਨੂੰ ਮੁੰਬਈ 'ਚ ਜਿਥੇ ਰਹਿੰਦੇ ਨੇ  , ਬੀਐਮਸੀ ਨੇ ਉਸ ਬਿਲਡਿੰਗ ਦੇ ਫਲੋਰ ਨੂੰ ਸੀਲ ਕਰ ਦਿੱਤਾ ਹੈ |ਕੁਮਾਰ ਸਾਨੂ ਦਾ ਕਹਿਣਾ ਹੈ ਕਿ ਮੈਂ  ਲੌਕਡਾਊਨ ਦੌਰਾਨ ਲਗਾਤਾਰ ਕੰਮ ਕਰ ਰਿਹਾ ਹਾਂ ਤੇ   9 ਮਹੀਨਿਆਂ ਤੋਂ ਆਪਣੇ ਪਰਿਵਾਰ ਨੂੰ ਨਹੀਂ ਮਿਲਿਆ. ਜੋ ਕਿ ਅਮਰੀਕਾ 'ਚ ਰਹਿ ਰਿਹਾ ਹੈ ।, 'ਮੈਂ ਆਪਣੀ ਪਤਨੀ ਸਲੋਨੀ, ਬੇਟੀ ਸ਼ੈਨਨ ਅਤੇ ਐਨਾਬਲ ਨੂੰ ਮਿਲਣ ਲਈ ਬੇਤਾਬ ਹਾਂ।ਇਨ੍ਹੀਂ ਦਿਨੀਂ ਕੁਮਾਰ ਸਾਨੂ ਦਾ ਬੇਟਾ ਜਾਨ ਸਾਨੂ ਬਿੱਗ ਬੌਸ ਦੇ ਘਰ ਵਿੱਚ ਹੈ। ਇਸ ਦੌਰਾਨ ਜਾਨ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਕਈ ਖੁਲਾਸੇ ਬਿਗ ਬੌਸ ਦੇ ਘਰ ਵਿਚ ਕਰ ਰਿਹਾ ਹੈ। ਹਾਲ ਹੀ ਵਿਚ, ਜਾਨ ਨੇ ਦੱਸਿਆ ਕਿ ਉਸ ਦੇ ਮਾਂ-ਪਿਓ ਦਾ ਤਲਾਕ ਹੋ ਗਿਆ ਜਦੋਂ ਉਸ ਦੀ ਮਾਂ ਛੇ ਮਹੀਨਿਆਂ ਦੀ ਪ੍ਰੇਗਨੈਂਟ ਸੀ. ਜਾਨ ਬਚਪਨ ਤੋਂ ਹੀ ਆਪਣੀ ਮਾਂ ਦੇ ਨਾਲ ਰਹਿ ਰਿਹਾ ਹੈ ਤੇ ਕਿਹਾ ਕਿ ਉਸਦੀ ਮਾਂ ਉਸ ਲਈ ਪਿਤਾ ਵਰਗੀ ਹੈ.

ਤਾਜ਼ਾ

ਪ੍ਰਮੁੱਖ ਖ਼ਬਰਾਂ

Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ

Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ

Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ

Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ

Wheat Rate: ਕਣਕ ਦੇ ਭਾਅ ਨੇ ਤੋੜੇ ਰਿਕਾਰਡ! ਮਾਲ ਨਾ ਮਿਲਣ ਕਰਕੇ ਆਟਾ ਮਿੱਲਾਂ ਨੂੰ ਲੱਗੀ ਬ੍ਰੇਕ

Wheat Rate: ਕਣਕ ਦੇ ਭਾਅ ਨੇ ਤੋੜੇ ਰਿਕਾਰਡ! ਮਾਲ ਨਾ ਮਿਲਣ ਕਰਕੇ ਆਟਾ ਮਿੱਲਾਂ ਨੂੰ ਲੱਗੀ ਬ੍ਰੇਕ

ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ

ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ