ਸਕੂਟਰੀ 'ਚ ਪਏ 6 ਲੱਖ ਰੁਪਏ ਚੋਰੀ, ਸੀਸੀਟੀਵੀ ਤਸਵੀਰਾਂ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ

ਸਕੂਟਰੀ 'ਚ ਪਏ 6 ਲੱਖ ਰੁਪਏ ਚੋਰੀ, ਸੀਸੀਟੀਵੀ ਤਸਵੀਰਾਂ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ

ਮੋਗਾ

ਮੋਗਾ 'ਚ ਦੁਕਾਨ ਦੇ ਬਾਹਰ ਖੜੀ ਐਕਟਿਵਾ 'ਚ ਰੱਖੇ 6 ਲੱਖ ਰੁਪਏ ਅਤੇ ਐਕਟਿਵਾ ਨੂੰ ਲੈਕੇ ਚੋਰ ਹੋਇਆ ਫਰਾਰ, ਘਟਨਾ ਹੋਈ ਸੀਸੀਟੀਵੀ 'ਚ ਕੈਦ,

ਮੋਗਾ ਦੇ ਲਾਲ ਸਿੰਘ ਰੋਡ ’ਤੇ ਦਿਨ ਦਿਹਾੜੇ ਇੱਕ ਦੁਕਾਨ ਦੇ ਬਾਹਰ ਖੜੀ ਐਕਟਿਵਾ ਵਿਚ ਰੱਖੇ 6 ਲੱਖ ਰੁਪਏ ਦੀ ਨਕਦੀ ਅਤੇ ਅਤੇ ਐਕਟਿਵਾ ਲੈ ਕੇ ਚੋਰ ਰਫੂ ਚੱਕਰ ਹੋ ਗਿਆ। ਸਾਰੀ ਘਟਨਾ ਮੌਕੇ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਮੌਕੇ 'ਤੇ ਪੁਲਸ ਨੂੰ ਸੂਚਨਾ ਦੇਣ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਐਕਟਿਵਾ ਦੇ ਮਾਲਕ ਰਾਜਨ ਗੋਇਲ ਨੇ ਦੱਸਿਆ ਕਿ ਮੋਗਾ ਦੇ ਲਾਲ ਸਿੰਘ ਰੋਡ 'ਤੇ ਉਸਦਾ ਇੱਕ ਚਿਪਸ ਅਤੇ ਕੁਰਕੁਰੇ ਦਾ ਗੋਦਾਮ ਬਣਾਇਆ ਹੋਇਆ ਹੈ। ਸਵੇਰੇ 11 ਵਜੇ ਦੇ ਕਰੀਬ ਬੈੰਕ ਜਾਣ ਲਈ 6 ਲੱਖ ਰੁਪਏ ਐਕਟਿਵਾ ਵਿੱਚ ਰੱਖ ਕੇ ਕਿਸੇ ਕੰਮ ਲਈ ਗੋਦਾਮ ਦੇ ਅੰਦਰ ਚਲਾ ਗਿਆ। ਜਦੋਂ ਬਾਹਰ ਆਕੇ ਦੇਖਿਆ ਕਿ ਉਸ ਦੀ ਐਕਟਿਵਾ ਬਾਹਰ ਨਹੀਂ ਸੀ। ਮੌਕੇ ਦੇ ਬਾਹਰ ਲੱਗੇ ਸੀਸੀਟੀਵੀ ਤੋਂ ਪਤਾ ਲੱਗਿਆ ਕਿ ਇੱਕ ਵਿਅਕਤੀ ਪੈਦਲ ਆਇਆ ਅਤੇ ਐਕਟਿਵਾ ਲੈ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ 112 ਤੇ ਫੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

 

JOIN US ON

Telegram
Sponsored Links by Taboola