ਪਟਿਆਲਾ 'ਚ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਨੂੰ ਰੋਕਣ ਗਈ ਨਗਰ ਨਿਗਮ ਦੀ ਟੀਮ ’ਤੇ ਹਮਲਾ
Download ABP Live App and Watch All Latest Videos
View In Appਸਨੌਰ ਰੋਡ ’ਤੇ ਵੱਡੇ ਅਰਾਈ ਮਾਜਰਾ ਵਿੱਟ ਕਰੀਬ 600 ਗਜ਼ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਨੂੰ ਰੋਕਣ ਆਈ ਨਿਗਮ ਟੀਮ ’ਤੇ ਲੋਕਾਂ ਨੇ ਪਥਰਾਅ ਕੀਤਾ। ਪੱਥਰਬਾਜ਼ਾਂ ਨੇ ਨਗਰ ਨਿਗਮ ਦੀ ਜੇਸੀਬੀ ਮਸ਼ੀਨ ਸਮੇਤ ਪੰਜ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਨਿਗਮ ਟੀਮ 'ਤੇ ਦਬਾਅ ਬਣਾਉਣ ਲਈ ਦੋ ਵਿਅਕਤੀਆਂ ਨੇ ਆਪਣੇ ਆਪ 'ਤੇ ਡੀਜ਼ਲ ਪਾ ਕੇ ਆਤਮਦਾਹ ਕਰਨ ਦੀ ਧਮਕੀ ਦਿੱਤੀ। ਸਥਿਤੀ ਬੇਕਾਬੂ ਹੁੰਦੀ ਦੇਖ ਨਿਗਮ ਦੀ ਟੀਮ ਬਰੰਗ ਵਾਪਸ ਪਰਤ ਗਈ। ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਤੁਰੰਤ ਇਸ ਮਾਮਲੇ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰਕੇ ਇਸ ਮਾਮਲੇ ਦੀ ਸ਼ਿਕਾਇਤ ਐਸ.ਐਸ.ਪੀ. ਨੂੰ ਭੇਜ ਦੋਸ਼ਿਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਪਟਿਆਲਾ 'ਚ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਨੂੰ ਰੋਕਣ ਗਈ ਨਗਰ ਨਿਗਮ ਦੀ ਟੀਮ ਨੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਬਜਾ ਕਰਨ ਵਾਲੀਆਂ ਨੇ ਨਿਗਮ ਟੀਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧ ਦੇ ਬਾਵਜੂਦ ਜਦੋਂ ਨਿਗਮ ਟੀਮ ਨਜਾਇਜ ਉਸਾਰੀ ਨੂੰ ਹਟਾਉਣ ਲਈ ਅੱਗੇ ਵੱਧੀ ਤਾਂ ਕਬਜ਼ਾਧਾਰੀਆਂ ਨੇ ਨਿਗਮ ਟੀਮ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਨਿਗਮ ਟੀਮ 'ਤੇ ਦਬਾਅ ਬਣਾਉਣ ਲਈ ਦੋਸ਼ੀ ਪੱਖ ਦੇ ਦੋ ਵਿਅਕਤੀਆਂ ਨੇ ਪਹਿਲਾਂ ਤੋਂ ਰੱਖਿਆ ਡੀਜ਼ਲ ਆਪਣੇ ਤੇ ਪਾ ਕੇ ਆਤਮਦਾਹ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਤ ਨੂੰ ਵਿਗੜਦਿਆਂ ਦੇਖ ਨਿਗਮ ਦੀ ਟੀਮ ਪੁਲੀਸ ਪਾਰਟੀ ਨਾਲ ਵਾਪਸ ਪਰਤ ਗਈ।