Love Marriage ਤੋਂ ਨਾਰਾਜ਼ ਨਾਬਾਲਿਗ ਭਰਾ ਨੇ ਭੈਣ ਨੂੰ ਦਿੱਤੀ ਖ਼ੌਫਨਾਕ ਮੌਤ, Live ਹੋ ਕੇ ਮਾਰੇ ਲਲਕਾਰੇ

Love Marriage ਤੋਂ ਨਾਰਾਜ਼ ਨਾਬਾਲਿਗ ਭਰਾ ਨੇ ਭੈਣ ਨੂੰ ਦਿੱਤੀ ਖ਼ੌਫਨਾਕ ਮੌਤ, Live ਹੋ ਕੇ ਮਾਰੇ ਲਲਕਾਰੇ
ਹਰਿਆਣਾ ਦੇ ਕੈਥਲ 'ਚ ਰੂੰਹ ਕੰਬਾਊ ਵਾਰਦਾਤ
ਨਾਬਾਲਿਗ ਭਰਾ ਨੇ ਭੈਣ ਨੂੰ ਗੋਲੀਆਂ ਨਾਲ ਭੁੰਨ੍ਹਿਆ
ਭੈਣ ਦੀ Love Marriage ਤੋਂ ਨਾਰਾਜ਼ ਸੀ ਨਾਬਾਲਿਗ ਭਰਾ
ਕਤਲ ਤੋਂ ਬਾਅਦ ਹੋ ਗਿਆ LIVE
ਭੈਣ ਦੇ ਸਹੁਰੇ ਘਰ ਜਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਭੈਣ ਦੀ ਲਵ ਮੈਰਿਜ ਤੋਂ ਖਫ਼ਾ ਨਾਬਾਲਗ ਭਰਾ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ |
ਰੂਹ ਕੰਬਾਊ ਖ਼ਬਰ ਆਈ ਹੈ ਹਰਿਆਣਾ ਦੇ ਕੈਥਲ ਤੋਂ
ਜਿਥੇ ਇਕ ਭਰਾ ਨੇ ਆਪਣੀ ਭੈਣ ਦੇ ਸਹੁਰੇ ਘਰ ਤਾਬੜਤੋੜ ਫਾਇਰਿੰਗ ਕੀਤੀ ।
ਇਸ ਘਟਨਾ ਚ ਉਸਦੀ ਭੈਣ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ
ਲੜਕੀ ਦੀ ਨਨਾਣ ਤੇ ਸੱਸ ਦੀ ਹਾਲਤ ਗੰਭੀਰ ਹੈ |
ਵਾਰਦਾਤ ਤੋਂ ਬਾਅਦ ਮੁਲਜ਼ਮ ਭਰਾ ਫ਼ਰਾਰ ਹੋ ਗਿਆ ਤੇ ਉਸਨੇ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰ
ਗੁਨਾਹ ਕਬੂਲਿਆ ਹੈ ਤੇ ਧਮਕੀ ਦਿੱਤੀ ਹੈ ਕਿ ਭੈਣ ਦਾ ਘਰਵਾਲਾ ਇਸ ਦੌਰਾਨ ਬਚ ਗਿਆ ਹੈ ਜਿਸਨੂੰ ਉਹ ਮੌਤ ਦੇ ਘਾਟ ਉਤਾਰੇਗਾ |
ਦੋਸ਼ੀ ਨਾਬਾਲਗ ਭਰਾ ਆਪਣੀ 22 ਸਾਲਾ ਭੈਣ ਕੋਮਲ ਦੀ ਲਵ ਮੈਰਿਜ਼ ਤੋਂ ਖਫਾ ਸੀ
ਜਿਸ ਦੇ ਚਲਦਿਆਂ ਉਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ |
ਪੀੜਤ ਦੇ ਪਿਤਾ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਆਹੁਤਾ ਦਾ ਭਰਾ ਅਤੇ ਉਸਦੇ ਪਰਿਵਾਰਕ ਮੈਂਬਰ ਕਈ ਵਾਰ ਸਾਡੇ ਘਰ ਆਏ ਅਤੇ ਧਮਕੀਆਂ ਦਿੱਤੀਆਂ। ਪ੍ਰੇਮੀ ਜੋੜੇ ਨੂੰ ਹਾਈਕੋਰਟ ਤੋਂ ਸੁਰੱਖਿਆ ਵੀ ਮਿਲੀ ਹੈ। ਇਸ ਦੇ ਬਾਵਜੂਦ ਅੱਜ ਮੁਲਜ਼ਮਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕਰਦੇ ਹੋਏ ਤਿੰਨ ਔਰਤਾਂ ਨੂੰ ਗੋਲੀਆਂ ਮਾਰ ਦਿੱਤੀਆਂ।
ਦੱਸਿਆ ਜਾ ਰਿਹਾ ਹੈ ਕਿ ਵਿਆਹੁਤਾ ਕੁੜੀ ਦਾ ਭਰਾ ਅੱਜ ਅਚਾਨਕ ਆਪਣੀ ਭੈਣ ਕੋਮਲ ਦੇ ਸਹੁਰੇ ਘਰ ਦਾਖਲ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਲੱਗਣ ਕਾਰਨ ਉਸ ਦੀ ਭੈਣ ਕੋਮਲ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਕੋਮਲ ਦੀ ਨਣਾਨ ਅੰਜਲੀ ਅਤੇ ਉਸ ਦੀ ਸੱਸ ਕਾਂਨਤਾ ਗੰਭੀਰ ਜ਼ਖ਼ਮੀ ਹੋ ਗਈਆਂ। ਹਾਲਤ ਨਾਜ਼ੁਕ ਹੋਣ ਕਾਰਨ ਕੁੜੀ ਦੀ ਨਣਾਨ ਅਤੇ ਸੱਸ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੇ ਡੀਐੱਸਪੀ ਗੁਰਵਿੰਦਰ ਸਿੰਘ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

JOIN US ON

Telegram
Sponsored Links by Taboola