ਪਿਓ ਨੇ 17 ਸਾਲਾ ਧੀ ਦਾ ਕੀਤਾ ਕਤਲ, ਲਾਸ਼ ਨੂੰ ਛੱਪੜ 'ਚ ਸੁੱਟਿਆ
ਮੋਗਾ: ਇੱਥੇ ਦੇ ਇੱਕ ਪਿੰਡ ਚੂਹੜਚੱਕ ਦੀ 17 ਸਾਲਾ ਲੜਕੀ ਦਾ ਉਸ ਦੇ ਹੀ ਪਿੰਡ ਦੇ ਲੜਕੇ ਨਾਲ ਪ੍ਰੇਮ ਸਬੰਧ ਸੀ। ਜਦੋਂ ਲੜਕੀ ਦੇ ਪਿਓ ਨੂੰ ਇਨ੍ਹਾਂ ਪ੍ਰੇਮ ਸਬੰਧਾਂ ਬਾਰੇ ਪਤਾ ਲੱਗਿਆ ਤਾਂ ਉਸ ਨੇ ਆਪਣੀ ਹੀ ਧੀ ਦਾ ਗਲਾ ਘੁੱਟ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਕਤਲ ਤੋਂ ਬਾਅਦ ਲਾਸ਼ ਨੂੰ ਪਿੰਡ ਦੇ ਛੱਪੜ ਵਿੱਚ ਸੁੱਟ ਦਿੱਤਾ। ਥਾਣਾ ਅਜੀਤਵਾਲ ਦੇ ਮੁਖੀ ਮੁਖ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਦਾ ਉਸ ਦੇ ਪਿੰਡ ਦੇ ਲੜਕੇ ਨਾਲ ਪ੍ਰੇਮ ਸੰਬੰਧ ਸੀ, ਜਿਸ ਦਾ ਮ੍ਰਿਤਕਾ ਦੇ ਪਿਤਾ ਨੂੰ ਪਤਾ ਲੱਗ ਗਿਆ। ਉਸ ਤੋਂ ਇਹ ਬਰਦਾਸ਼ਤ ਨਾ ਹੋਇਆ। ਆਪਣੀ ਅਣਖ਼ ਦੀ ਖਾਤਰ ਉਸ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਪਿੰਡ ਵਿੱਚ ਬਣੇ ਛੱਪੜ ਵਿੱਚ ਸੁੱਟ ਦਿੱਤਾ।
Tags :
Body Throws Pond Father Accused Murder In Moga Village Moga Crime Moga Village Murder Moga Teenager Girl Murdered Abp Sanjha Moga