CM ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਮਨਾਇਆ ਦੁਸ਼ਹਿਰਾ

Continues below advertisement

CM ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਮਨਾਇਆ ਦੁਸ਼ਹਿਰਾ

ਜਿੱਥੇ ਪੂਰੇ ਦੇਸ਼ ਵਿੱਚ ਦੁਸ਼ਹਿਰੇ ਦਾ ਤਿਉਹਾਰ ਰਾਵਣ ਦਾ ਪੁਤਲਾ ਦਹਣ ਕਰਕੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਉਸਦੇ ਚਲਦੇ ਅੰਮ੍ਰਿਤਸਰ ਵਿੱਚ ਵੀ ਅੱਜ ਦੁਸ਼ਹਿਰੇ ਦੇ ਤਿਉਹਾਰ ਮੌਕੇ ਦੁਰਗਿਆਣਾ ਕਮੇਟੀ ਵੱਲੋਂ ਦੁਰਗਿਆਣਾ ਗਰਾਊਂਡ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਰਾਵਣ ਦਾ ਪੁਤਲਾ ਦਹਿਣ ਕਰਕੇ ਮਨਾਇਆ ਜਾ ਰਿਹਾ ਸੀ ਜਿਸ ਵਿੱਚ ਕਿ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਹੁੰਚੇ ਜਿਨਾਂ ਵੱਲੋਂ ਕਿ ਰਾਵਣ ਦੇ ਪੁਤਲੇ ਨੂੰ ਦਹਿਣ ਕਰਨ ਲਈ ਇਲੈਕਟਰੋਨਿਕ ਸਵਿਚ ਦਬਾਇਆ ਗਿਆ ਜਿਸ ਤੋਂ ਬਾਅਦ ਕਿ ਰਾਵਣ ਦਾ ਪੁਤਲਾ ਦਹਿਨ ਹੋਇਆ ਅਤੇ ਗਰਾਊਂਡ ਛੋਟੀ ਹੋਣ ਕਰਕੇ ਜਿਸ ਤਰਾਂ ਹੀ ਰਾਵਣ ਦਾ ਪੁਤਲਾ ਦਹਿਣ ਹੁੰਦਿਆਂ ਸਾਰ ਹੀ ਪੂਰੀ ਗਰਾਊਂਡ ਦੇ ਵਿੱਚ ਭੱਜ ਦੌੜ ਮੱਚ ਗਈ। ਅਤੇ ਇਸ ਭੱਜ ਦੌੜ ਦੇ ਵਿੱਚ ਸੀਐਮ ਸਿਕਿਉਰਟੀ ਲਈ ਲਗਾਈ ਲੋਹੇ ਦੀਆਂ ਰੋਕਾਂ ਵੀ ਟੁੱਟ ਗਈਆ ਜਿਸ ਨਾਲ ਕਿ ਕਾਫੀ ਨੁਕਸਾਨ ਹੋਇਆ ਅਤੇ ਇਸ ਭੱਜ ਦੌੜ ਦੇ ਵਿੱਚ ਜਿੱਥੇ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਉੱਥੇ ਹੀ ਇੱਕ ਪੁਲਿਸ ਕਰਮਚਾਰੀ ਵੀ ਜਖਮੀ ਹੋਇਆ ਹੈ  ਇਸ ਦੌਰਾਨ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਲਕਸ਼ਮੀਕਾਂਤ ਚਾਵਲਾ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਆਉਣਾ ਅੱਜ ਤੈਅ ਹੋਇਆ ਸੀ ਲੇਕਿਨ ਪਿਛਲੇ ਤਿੰਨ ਦਿਨ ਤੋਂ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਆ ਕੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਸਨ ਅਤੇ ਸਾਰੇ ਇੰਤਜ਼ਾਮ ਦੇਖੇ ਜਾ ਰਹੇ ਸਨ ਅਤੇ ਅੱਜ ਇੱਕਦਮ ਹੀ ਰਾਵਣ ਦਹਨ ਤੋਂ ਬਾਅਦ ਜਿਸ ਤਰੀਕੇ ਭੱਜ ਦੌੜ ਮਚੀ ਇਸ ਵਿੱਚ ਇੱਕ ਪੁਲਿਸ ਕਰਮਚਾਰੀ ਵੀ ਜਖਮੀ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਦਾ ਇਕੱਠ ਵੱਡੀ ਗਿਣਤੀ ਵਿੱਚ ਸੀ ਜਿਸ ਕਰਕੇ ਰਾਵਣ ਦਹਨ ਤੋਂ ਬਾਅਦ ਉਹ ਇਕੱਠ ਪੁਲਿਸ ਲਈ ਸੰਭਾਲਣਾ ਔਖਾ ਹੋ ਗਿਆ। 
ਇਸ ਦੌਰਾਨ ਦੁਸ਼ਹਿਰਾ ਦੇਖਣ ਆਏ ਇੱਕ ਵਿਅਕਤੀ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਦੁਸ਼ਹਿਰਾ ਦੇਖਣ ਆਪਣੇ ਪਰਿਵਾਰ ਨਾਲ ਆਉਂਦਾ ਹੈ ਲੇਕਿਨ ਅੱਜ ਇਸ ਦੁਸ਼ਹਿਰਾ ਦਹਿਨ ਦੇ ਪ੍ਰੋਗਰਾਮ ਤੋਂ ਬਾਅਦ ਉਸਦੇ ਬੇਟੇ ਨੂੰ ਸੱਟ ਲੱਗੀ ਹੈ ਅਤੇ ਉਹਨਾਂ ਨੇ ਕਿਹਾ ਕਿ ਇਸ ਵਾਰ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਇੰਤਜ਼ਾਮ ਨਹੀਂ ਸੀ ਕੀਤੇ ਗਏ। 
 
Continues below advertisement

JOIN US ON

Telegram