Shambhu Border ਨੇੜੇ ਗੁੰਡਾਗਰਦੀ, ਸ਼ਰੇਆਮ ਨਜਾਇਜ਼ ਵਸੂਲੀ ਕਰ ਰਹੇ ਪਿੰਡ ਵਾਸੀ

Shambhu Border ਨੇੜੇ ਗੁੰਡਾਗਰਦੀ, ਸ਼ਰੇਆਮ ਨਜਾਇਜ਼ ਵਸੂਲੀ ਕਰ ਰਹੇ ਪਿੰਡ ਵਾਸੀ 

ਪਿੰਡ ਮਾੜੂ ਵਿਖੇ ਨਜਾਇਜ਼ ਟੋਲ ਲਗਾ ਕੇ ਵਸੂਲੀ ਕਰਨ ਵਾਲਿਆਂ ਦੀ ਵੀਡੀਓ ਵਾਇਰਲ

ਥਾਣਾ ਜੁਲਕਾ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਤੇ ਬਾਏ ਨਾਮ ਅਤੇ ਦੋ ਤਿੰਨ ਨਾਮ ਮਾਲੂਮ ਵਿਅਕਤੀਆਂ ਖਿਲਾਫ ਕੀਤਾ ਮਾਮਲਾ ਦਰਜ

ਸਨੌਰ 17 ਜਨਵਰੀ

ਸ਼ੰਭੂ ਬਾਰਡਰ ਉੱਪਰ ਚੱਲ ਰਹੇ ਕਿਸਾਨੀ ਅੰਦੋਲਨ ਕਰਕੇ ਨੈਸ਼ਨਲ ਹਾਈਵੇ ਬੰਦ ਹੋਣ ਕਾਰਨ ਨੈਸ਼ਨਲ ਹਾਈਵੇ ਉੱਪਰੋਂ ਗੁਜਰਨ ਵਾਲੇ ਵਾਹਨਾਂ ਨੂੰ ਪੇਂਡੂ ਖੇਤਰਾਂ ਵਿੱਚੋਂ ਨਿਕਲ ਕੇ ਆਪਣੀ ਮੰਜ਼ਿਲ ਵੱਲ ਜਾਣਾ ਪੈ ਰਿਹਾ ਹੈ। ਉੱਥੇ ਹੀ ਪਿੰਡ ਸੰਜਰਪੁਰ ਤੋਂ ਬਾਅਦ ਹੁਣ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਅਧੀਨ ਪੈਂਦੇ ਮਾੜੂ ਪਿੰਡ ਦੀ ਇੱਕ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਿੰਡ ਦੇ ਕੁਝ ਲੋਕ ਪਿੰਡ ਵਿੱਚੋਂ ਨਿਕਲਣ ਵਾਲੇ ਵਾਹਨਾਂ ਤੋਂ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਲਏ ਜਾ ਰਹੇ ਹਨ। ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋਣ ਤੇ ਥਾਣਾ ਜੁਲਕਾਂ ਦੀ ਪੁਲਿਸ ਵੱਲੋਂ ਬਲਜਿੰਦਰ ਸਿੰਘ ਪੁੱਤਰ ਬੇਅੰਤ ਸਿੰਘ, ਹਰਮਨ ਪ੍ਰੀਤ ਸਿੰਘ ਪੁੱਤਰ ਹੁਸ਼ਿਆਰ ਸਿੰਘ, ਹਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਦੋ ਤਿੰਨ ਨਾਵਾਂ ਨੂੰ ਵਿਅਕਤੀਆਂ ਖਿਲਾਫ ਬੀ ਐਨਐਸ ਐਕਟ ਦੀ ਧਾਰਾ 308(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 
ਉੱਥੇ ਹੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਚਾਇਤ ਵੱਲੋਂ ਇਹ ਪਰਚੀ ਸ਼ਾਮ 5 ਵਜੇ ਤੋਂ ਲਗਾਈ ਗਈ ਹੈ। ਉਹਨਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚੋਂ ਨਿਕਲਣ ਵਾਲੇ ਵਾਹਨਾਂ ਵੱਲੋਂ ਸੜਕਾਂ ਤੋੜ ਦਿੱਤੀਆਂ ਗਈਆਂ ਹਨ ਜਿਨਾਂ ਦੀ ਮੁਰੰਮਤ ਦੇ ਲਈ ਇਹ ਪਰਚੀਆਂ ਲਗਾਈਆਂ ਗਈਆਂ ਹਨ ਅਤੇ ਇਹ ਆਪਣੇ ਨਿੱਜੀ ਖੇਤਰ ਵਿੱਚ ਲਗਾਈਆਂ ਗਈਆਂ ਹਨ ਨਾ ਕਿ ਕਿਸੇ ਸਰਕਾਰੀ ਥਾਂ ਦੇ ਉੱਪਰ।

JOIN US ON

Telegram
Sponsored Links by Taboola