Patiala Medical College 'ਚ ਮਹਿਲਾ ਡਾਕਟਰ ਨਾਲ ਹੋਈ ਛੇੜਛਾੜ

Continues below advertisement

Patiala Medical College 'ਚ ਮਹਿਲਾ ਡਾਕਟਰ ਨਾਲ ਹੋਈ ਛੇੜਛਾੜ

(ਪਟਿਆਲਾ ਤੋਂ ਭਾਰਤ ਭੁਸ਼ਨ ਦੀ ਰਿਪੋਰਟ)

ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਇੱਕ ਪਾਸੇ ਡਾਕਟਰਾਂ ਦੀ ਸੁਰੱਖਿਆ ਅਤੇ ਹੋਰ ਮੰਗਾਂ ਲਈ ਰਾਜ ਵਿਆਪੀ ਹੜਤਾਲ ਚੱਲ ਰਹੀ ਹੈ, ਇਸ ਦੌਰਾਨ ਪਟਿਆਲਾ ਵਿਚ ਗੌਰਮਿੰਟ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦੀ ਡਾਕਟਰ ਵੱਲੋਂ ਇਥੋਂ ਦੇ ਹੀ ਮੁਲਾਜ਼ਮ ’ਤੇ ਉਸ ਨਾਲ ਛੇੜਛਾੜ ਕਰਨ ਦੇ ਦੋਸ਼ ਲਾਏ ਗਏ ਹਨ। ਅਧਿਕਾਰੀਆਂ ਨੇ ਇਹ ਮਾਮਲਾ ਸੈਕਸ਼ੁਅਲ ਹਰਾਸਮੈਂਟ ਕਮੇਟੀ ਨੂੰ ਸੌਂਪ ਕੇ ਰਿਪੋਰਟ ਮੰਗ ਲਈ ਹੈ। ਇਸ ਸਬੰਧੀ ਜੂਨੀਅਰ ਰੈਜ਼ੀਡੈਂਟ ਮਹਿਲਾ ਡਾਕਟਰ ਵੱਲੋਂ ਬਾਕਾਇਦਾ ਕਾਲਜ ਪ੍ਰਿੰਸੀਪਲ ਕਮ ਡਾਇਰੈਕਟਰ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ।ਕਾਲਜ ਪ੍ਰਿੰਸੀਪਲ ਕਮ ਡਾਇਰੈਕਟਰ ਡਾ. ਰਾਜਨ ਸਿੰਗਲਾ ਨੇ ਅਜਿਹੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ।

Continues below advertisement

JOIN US ON

Telegram