ਸੰਗਰੂਰ ਦੇ ਲੌਂਗੋਵਾਲ 'ਚ ਪੈਟ੍ਰੋਲ ਪੰਪ 'ਤੇ ਵੱਡਾ ਹਾਦਸਾ

ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ

ਸੰਗਰੂਰ ਦੇ ਲੌਂਗੋਵਾਲ 'ਚ ਪੈਟ੍ਰੋਲ ਪੰਪ 'ਤੇ ਪੈਟ੍ਰੋਲ ਸਪਲਾਈ ਕਰਨ ਵਾਲੀ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਡਰਾਈਵਰ ਨੇ ਬੜੀ ਮੁਸ਼ਕਲ ਨਾਲ ਬਚਾਇਆ। ਅੱਤ ਦੀ ਗਰਮੀ ਕਾਰਨ ਗੱਡੀ ਦੇ ਕੈਬਿਨ ਵਿੱਚ ਅੱਗ ਲੱਗ ਗਈ। ਗੱਡੀ ਵਿੱਚ 5000 ਲੀਟਰ ਪੈਟਰੋਲ ਅਤੇ 15000 ਲੀਟਰ ਡੀਜ਼ਲ ਸੜ ਗਿਆ। ਪੁਲਿਸ ਮੁਤਾਬਕ ਅੱਗ 'ਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਕਾਬੂ ਪਾਇਆ ਗਿਆ । ਪੈਟਰੋਲ ਪੰਪ ਦੇ ਮਾਲਕ ਅਤੇ ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਸੰਗਰੂਰ ਤੋਂ ਗੱਡੀ ਵਿੱਚ ਪੈਟਰੋਲ ਅਤੇ ਡੀਜ਼ਲ ਭਰ ਕੇ ਜਦੋਂ ਗੱਡੀ ਬੈਕ  ਕਰਨ ਲੱਗੇ ਤਾਂ ਗਡੀ  ਦੇ ਕੈਬਿਨ ਵਿੱਚ ਭਿਆਨਕ ਅੱਗ ਲੱਗ ਗਈ । ਡਰਾਈਵਰ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਅਤੇ ਪੈਟਰੋਲ ਪੰਪ ਦੇ ਮਾਲਕ ਨੇ ਕਿਹਾ ਕਿ ਜੇਕਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ, ਕਿਉਂਕਿ ਇਹ ਗੱਡੀ 5000 ਲੀਟਰ ਪੈਟਰੋਲ ਅਤੇ 15000 ਲੀਟਰ ਡੀਜ਼ਲ ਨਾਲ ਭਰੀ ਹੋਈ ਸੀ । 

JOIN US ON

Telegram
Sponsored Links by Taboola