ਅਰਬਾਂ ਦੇ ਸਰਕਾਰੀ ਰਿਕਾਰਡ ਦਾ ਦੇਖੋ ਹਾਲ, ਅਫ਼ਸਰ ਕੁੰਭਕਰਨੀ ਨੀਂਦ ਸੁੱਤੇ| punjab news|
ਇਹ ਸੰਗਲਾਂ ਵਿੱਚ ਕੈਦ ਕਰੋੜਾਂ ਅਰਬਾਂ ਰੁਪਏ ਦਾ ਖਜ਼ਾਨਾ ਜਿਸ ਨੂੰ ਜਿੰਦਾ ਮਾਰ ਕੇ ਸੰਗਲ ਲਗਾ ਕੇ ਰੱਖਿਆ ਹੋਇਆ ਜੀ ਹਾਂ ਪ੍ਰੰਤੂ ਵਿਭਾਗ ਦੀ ਅਣਗਹਿਲੀ ਕਾਰਨ ਹੁਣ ਇਹ ਸਿਉਂਕ ਦੇ ਧੱਕੇ ਚੜ ਗਿਆ ਜਿੱਥੇ ਲੋਕਾਂ ਦਾ ਇਹ ਕੀਮਤੀ ਰਿਕਾਰਡ ਖਸਤਾ ਹਾਲਤ ਵਿੱਚ ਦਿਖਾਈ ਦੇ ਰਿਹਾ ਉੱਥੇ ਹੀ ਲੋਕਾਂ ਦੀਆਂ ਚਿੰਤਾ ਨੂੰ ਵੀ ਵਧਾ ਰਿਹਾ ਜੀ ਹਾਂ ਇਹ ਸਰਕਾਰੀ ਰਿਕਾਰਡ ਦਿੜ੍ਹਬਾ ਤਹਿਸੀਲ ਦਾ ਹੈ ਜਿੱਥੇ ਪੁਰਾਣੀ ਤਹਿਸੀਲ ਅੰਦਰ ਬਣਿਆ ਰਿਕਾਰਡ ਰੂਮ ਜਿਸ ਵਿੱਚ ਲੋਕਾਂ ਦਾ ਕੀਮਤੀ ਰਿਕਾਰਡ ਗਲ਼ ਕੇ ਮਿੱਟੀ ਹੋ ਰਿਹਾ ਜਿਸ ਨੂੰ ਸਿਉਂਕ ਖਾ ਰਹੀ ਹੈ ਜਿਲਤਾਂ ਅਤੇ ਵਿਚਲੇ ਪੇਜ਼ ਬਿਲਕੁਲ ਬੁਰੀ ਤਰ੍ਹਾਂ ਦੇ ਨਾਲ ਨਸ਼ਟ ਹੋ ਚੁੱਕੇ ਹਨ ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੇ ਸਾਡੀ ਟੀਮ ਦੇ ਵੱਲੋਂ ਦਿੜ੍ਹਬਾ ਤਹਿਸੀਲ ਦੇ ਇਸ ਰਿਕਾਰਡ ਰੂਮ ਦਾ ਦੌਰਾ ਤਾਂ ਅਸੀਂ ਵੀ ਹੈਰਾਨ ਰਹਿ ਗਏ ਉਧਰ ਦਿੜ੍ਹਬਾ ਦੇ ਐਸਡੀਐਮ ਰਜੇਸ਼ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਤੁਹਾਡੇ ਵੱਲੋਂ ਇਹ ਮਾਮਲਾ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ। ਅਤੇ ਮੈਂ ਹੁਣ ਸਖਤ ਨਿਰਦੇਸ਼ ਦੇ ਕੇ ਇਸ ਰਿਕਾਰਡ ਨੂੰ ਨਵੀਂ ਬਿਲਡਿੰਗ ਅੰਦਰ ਸ਼ਿਫਟ ਕਰਵਾ ਲਵਾਂਗਾ। ਜੀ ਹਾਂ ਉਧਰ ਤਹਿਸੀਲਦਾਰ ਦਿੜ੍ਹਬਾ ਦਾ ਕਹਿਣਾ ਹੈ ਕਿ ਰਿਕਾਰਡ ਖਰਾਬ ਹੋ ਰਿਹਾ ਜਿਸ ਬਾਰੇ ਸਾਨੂੰ ਪਤਾ ਸੀ ਪ੍ਰੰਤੂ ਪੁਰਾਣੀ ਬਿਲਡਿੰਗ ਅੰਦਰ ਇਸ ਰਿਕਾਰਡ ਦੇ ਪਏ ਹੋਣ ਕਰਕੇ ਇਹ ਸਮੱਸਿਆ ਖੜੀ ਹੋਈ ਹੈ। ਉਹਨਾਂ ਕਿਹਾ ਕਿ ਹੁਣ ਜਲਦ ਹੀ ਨਵੀਂ ਬਿਲਡਿੰਗ ਅੰਦਰ ਇਸ ਰਿਕਾਰਡ ਨੂੰ ਸ਼ਿਫਟ ਕਰ ਦਿੱਤਾ ਜਾਵੇਗਾ।