BSP helped BJP win | ਮਾਇਆਵਤੀ ਨੇ ਬਣਾਈ ਮੋਦੀ ਸਰਕਾਰ ! ਖੁਦ ਜ਼ੀਰੋ 'ਤੇ ਰਹਿ ਕੇ ਵੀ ਬਸਪਾ ਨੇ 16 ਸੀਟਾਂ ਬੀਜੇਪੀ ਦੀ ਝੋਲੀ ਪਾਈਆਂ

BSP helped BJP win | ਮਾਇਆਵਤੀ ਨੇ ਬਣਾਈ ਮੋਦੀ ਸਰਕਾਰ ! ਖੁਦ ਜ਼ੀਰੋ 'ਤੇ ਰਹਿ ਕੇ ਵੀ ਬਸਪਾ ਨੇ 16 ਸੀਟਾਂ ਬੀਜੇਪੀ ਦੀ ਝੋਲੀ ਪਾਈਆਂ
#Loksabhaelection #BSP #BJP #mayawati #politics #abplive
ਲੋਕ ਸਭਾ ਚੋਣਾਂ-2024 ਬਹੁਜਨ ਸਮਾਜ ਪਾਰਟੀ (ਬਸਪਾ) ਲਈ ਬਹੁਤ ਮਾੜੀਆਂ ਰਹੀਆਂ। ਉਹ ਇੱਕ ਵੀ ਸੀਟ ਨਹੀਂ ਜਿੱਤ ਸਕੀ। ਇੱਥੋਂ ਤੱਕ ਕਿ ਉੱਤਰ ਪ੍ਰਦੇਸ਼, ਜਿੱਥੇ ਕਦੇ ਬਸਪਾ ਸੱਤਾ ਵਿੱਚ ਸੀ, ਉਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਪਰ ਹਾਂ, ਉਹ ਇੱਥੇ ਭਾਜਪਾ ਲਈ ਯਕੀਨੀ ਤੌਰ 'ਤੇ ਮਦਦਗਾਰ ਰਹੀ। ਸੂਬੇ 'ਚ 16 ਅਜਿਹੀਆਂ ਸੀਟਾਂ ਹਨ ਜਿੱਥੇ ਬਸਪਾ ਦੀ ਵੋਟ ਨੇ ਭਾਜਪਾ ਨੂੰ ਜਿੱਤਣ ਵਿੱਚ ਮਦਦ ਕੀਤੀ। ਅੰਕੜੇ ਇਸ ਗੱਲ ਦੀ ਗਵਾਹੀ ਭਰ ਰਹੇ ਹਨ।

16 ਸੀਟਾਂ 'ਤੇ ਬਸਪਾ ਨੂੰ ਭਾਜਪਾ ਤੇ ਉਸ ਦੀ ਸਹਿਯੋਗੀ ਪਾਰਟੀ ਦੀ ਜਿੱਤ ਦੇ ਫਰਕ ਤੋਂ ਵੱਧ ਵੋਟਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਭਾਜਪਾ ਨੇ 14 ਸੀਟਾਂ ਜਿੱਤੀਆਂ, ਜਦੋਂ ਕਿ ਉਸ ਦੀ ਸਹਿਯੋਗੀ ਪਾਰਟੀ ਨੇ 2 ਸੀਟਾਂ ਜਿੱਤੀਆਂ ਹਨ। ਜੇਕਰ ਇਹ ਸੀਟਾਂ ਇੰਡੀਆ ਗਠਜੋੜ ਦੇ ਖਾਤੇ ਵਿੱਚ ਚਲੀਆਂ ਜਾਂਦੀਆਂ ਤਾਂ ਐਨਡੀਏ ਦਾ ਅੰਕੜਾ 278 ਰਹਿ ਜਾਣਾ ਸੀ। ਭਾਜਪਾ ਨੇ ਯੂਪੀ ਵਿਚ 33 ਸੀਟਾਂ ਜਿੱਤੀਆਂ ਹਨ, ਜੇਕਰ ਉਹ ਇਨ੍ਹਾਂ 14 ਸੀਟਾਂ 'ਤੇ ਹਾਰ ਜਾਂਦੀ ਤਾਂ ਉਸ ਦੀਆਂ ਸੀਟਾਂ ਦੀ ਗਿਣਤੀ ਸਿਰਫ 19 ਹੀ ਰਹਿ ਜਾਂਦੀ, ਜੋ ਬਹੁਤ ਵੱਡਾ ਝਟਕਾ ਸੀ।

ਭਦੋਹੀ ਦੀ ਹੀ ਮਿਸਾਲ ਲੈ ਲਓ। ਇੱਥੇ ਇੰਡੀਆ ਅਲਾਇੰਸ ਦੇ ਉਮੀਦਵਾਰ ਲਲਿਤੇਸ਼ ਤ੍ਰਿਪਾਠੀ ਨੂੰ 4.2 ਲੱਖ ਵੋਟਾਂ ਮਿਲੀਆਂ। ਜਦੋਂਕਿ ਜੇਤੂ ਰਹੇ ਭਾਜਪਾ ਦੇ ਵਿਨੋਦ ਕੁਮਾਰ ਬਿੰਦੂ ਨੂੰ 4 ਲੱਖ 59 ਹਜ਼ਾਰ 982 ਵੋਟਾਂ ਮਿਲੀਆਂ। ਉਹ ਕਰੀਬ 45 ਹਜ਼ਾਰ ਵੋਟਾਂ ਨਾਲ ਜਿੱਤੇ। ਬਸਪਾ ਦੇ ਹਰੀਸ਼ੰਕਰ ਤੀਜੇ ਸਥਾਨ 'ਤੇ ਰਹੇ। ਉਨ੍ਹਾਂ ਨੂੰ 1 ਲੱਖ 55 ਹਜ਼ਾਰ ਵੋਟਾਂ ਮਿਲੀਆਂ। ਜ਼ਰਾ ਸੋਚੋ, ਜੇਕਰ ਇਹੀ ਵੋਟਾਂ ਇੰਡੀਆ ਗੱਠਜੋੜ ਦੇ ਲਲਿਤੇਸ਼ ਤ੍ਰਿਪਾਠੀ ਦੇ ਖਾਤੇ ਵਿੱਚ ਪੈ ਜਾਂਦੀਆਂ ਤਾਂ ਉਹ ਜਿੱਤ ਗਿਆ ਹੁੰਦਾ।

ਮਿਰਜ਼ਾਪੁਰ ਵਿੱਚ ਅਪਨਾ ਦਲ (ਸੋਨੇਲਾਲ) ਦੀ ਅਨੁਪ੍ਰਿਆ ਪਟੇਲ ਜਿੱਤ ਗਈ। ਉਨ੍ਹਾਂ ਨੂੰ 4 ਲੱਖ 71 ਹਜ਼ਾਰ 631 ਵੋਟਾਂ ਮਿਲੀਆਂ। ਜਦਕਿ ਸਪਾ ਦੇ ਰਮੇਸ਼ ਚੰਦ ਬਿੰਦੂ ਨੂੰ 4 ਲੱਖ 33 ਹਜ਼ਾਰ 821 ਵੋਟਾਂ ਮਿਲੀਆਂ। ਅਨੁਪ੍ਰਿਆ ਕਰੀਬ 38 ਹਜ਼ਾਰ ਵੋਟਾਂ ਨਾਲ ਜਿੱਤੀ। ਇੱਥੇ ਬਸਪਾ ਤੀਜੇ ਸਥਾਨ 'ਤੇ ਰਹੀ। ਬਸਪਾ ਦੇ ਮਨੀਸ਼ ਕੁਮਾਰ ਨੂੰ 1 ਲੱਖ 44 ਹਜ਼ਾਰ 446 ਵੋਟਾਂ ਮਿਲੀਆਂ। ਬਸਪਾ ਦੀਆਂ ਇਹ ਵੋਟਾਂ ਅਨੁਪ੍ਰਿਆ ਦੀ ਜਿੱਤ ਵਿੱਚ ਅਹਿਮ ਸਾਬਤ ਹੋਈਆਂ।

ਇਸੇ ਤਰਾਂ ਹੋਰ ਸੀਟਾਂਅਕਬਰਪੁਰ,ਅਲੀਗੜ੍ਹ,ਬਾਂਸਗਾਂਵ,ਬਿਜਨੌਰ,ਦੇਵਰੀਆ,ਫਰੂਖਾਬਾਦ,ਫਤਿਹਪੁਰ ਸੀਕਰੀ ,ਹਰਦੋਈ,ਮੇਰਠ ,ਮਿਸਰੀਖ,ਫੂਲਪੁਰ,ਸ਼ਾਹਜਹਾਂਪੁਰ,ਉਨਾਓ
ਦੀ ਕਹਾਣੀ ਹੈ। ਜਿਥੇ ਬਸਪਾ NDA ਉਮੀਦਵਾਰਾਂ ਦੀ ਜਿੱਤ ਦਾ ਕਾਰਨ ਬਣੀ ਤੇ ਇਹੀ ਵਜ੍ਹਾ ਹੈ ਕਿ ਕਿਹਾ ਜਾ ਰਿਹਾ ਹੈ ਕਿ ਮਾਇਆਵਤੀ ਨੇ ਬਣਾਈ ਮੋਦੀ ਸਰਕਾਰ ! ਖੁਦ ਜ਼ੀਰੋ 'ਤੇ ਰਹਿ ਕੇ ਵੀ ਬਸਪਾ ਨੇ 16 ਸੀਟਾਂ ਬੀਜੇਪੀ ਦੀ ਝੋਲੀ ਪਾਈਆਂ

JOIN US ON

Telegram
Sponsored Links by Taboola