Breaking- ਸੁਸ਼ਾਂਤ ਦੇ ਪਿਤਾ ਦੇ ਵਕੀਲ ਦਾ ਬਿਆਨ ,ਸੁਸ਼ਾਂਤ ਦੀ ਕੋਈ ਵੀ Life Insurance ਨਹੀਂ ਹੋਈ ਸੀ

ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦੇ ਵਕੀਲ ਵਿਕਾਸ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ . ਉਨ੍ਹਾਂ ਕਿਹਾ ਕੀ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਖਿਲਾਫ ਮੀਡੀਆ 'ਚ ਗਲਤ ਮੁਹਿੰਮ ਚੱਲ ਰਹੀ ਹੈ . ਰਿਆ ਚਕ੍ਰਵਰਤੀ ਨੂੰ ਬਚਾਉਣ ਦੀ ਕੁਝ ਚੈੱਨਲ ਕੋਸ਼ਿਸ਼ ਕਰ ਰਹੇ ਨੇ . ਇਸਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕੀ , ਜੇਕਰ ਇਸ ਮੁਹਿੰਮ ਨੂੰ ਬੰਦ ਨਾਂ ਕੀਤਾ ਗਿਆ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਏਗੀ .ਸੁਸ਼ਾਂਤ ਦੀ ਮਾਨਸਿਕ ਸਥਿਤੀ ਲਈ ਰਿਆ ਚਕ੍ਰਵਰਤੀ ਹੀ ਜਿੰਮੇਵਾਰ ਹੈ . ਵਿਕਾਸ ਸਿੰਘ ਨੇ ਦੱਸਿਆ ਕੀ ਉਨ੍ਹਾਂ ਨਾਲ ਅੱਜ ਸੁਸ਼ਾਂਤ ਦੀਆ ਤਿੰਨ ਭੈਣਾਂ ਮੀਤੁ ਸਿੰਘ , ਰਾਣੀ ਸਿੰਘ ਤੇ ਪ੍ਰਿਯੰਕਾ ਸਿੰਘ ਨੇ ਮੁਲਾਕਾਤ ਕੀਤੀ ਸੀ , ਤੇ ਉਨ੍ਹਾਂ ਨੇ ਕੁਝ ਗੱਲਾਂ 'ਚ ਇਤਰਾਜ਼ ਜਤਾਇਆ .ਉਨ੍ਹਾਂ ਕਿਹਾ ਕੀ , ਇਹ ਖਬਰਾਂ ਕਾਫੀ ਦੀਨਾ ਤੋਂ ਹਾਈਲਾਇਟ ਕੀਤੀਆਂ ਜਾ ਰਹੀਆਂ ਨੇ , ਕੀ ਸੁਸ਼ਾਂਤ ਦਾ ਪਰਿਵਾਰ ਉਸਦੀ Life Insurance ਦੇ ਪੈਸਿਆਂ ਲਈ ਖ਼ੁਦਕੁਸ਼ੀ ਨੂੰ ਹੱਤਿਆ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ . ਪਰ ਅਸਲ ਗੱਲ ਇਹ ਹੈ ਕੀ ਸੁਸ਼ਾਂਤ ਸਿੰਘ ਰਾਜਪੂਤ ਦੀ ਕੋਈ ਵੀ Life Insurance ਨਹੀਂ ਸੀ . ਇਸਦੇ ਨਾਲ ਹੀ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦੀ ਇਜਾਜ਼ਤ ਬਿਨ੍ਹਾ ਜੇ ਕੋਈ ਸੁਸ਼ਾਂਤ ਦੀ ਜ਼ਿੰਦਗੀ ਤੇ ਫ਼ਿਲਮ ਯਾ ਫਿਰ ਕਿਤਾਬ ਲੌਂਚ ਕਰੇਗਾ , ਉਸਤੇ ਪਰਿਵਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਏਗੀ .  

JOIN US ON

Telegram
Sponsored Links by Taboola