Happy birthday Amitabh Bachchan : ਬਿੱਗ ਬੀ ਦੇ 80ਵੇਂ ਜਨਮ ਦਿਨ 'ਤੇ ਬੰਗਲੇ ਬਾਹਰ ਉਮੜੀ ਫੈਨਜ਼ ਦੀ ਭੀੜ

Continues below advertisement

Happy Birthday Amitabh Bachchan: ਆਪਣੀਆਂ ਫਿਲਮਾਂ ਅਤੇ ਆਪਣੇ ਅਨੋਖੇ ਅੰਦਾਜ਼ ਨਾਲ ਪਿਛਲੇ ਪੰਜ ਦਹਾਕਿਆਂ ਤੋਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਮਿਤਾਭ ਬੱਚਨ ਅੱਜ 80 ਸਾਲ ਦੇ ਹੋ ਗਏ ਹਨ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਹੈ। ਇਸ ਦੇ ਨਾਲ ਹੀ ਵੱਡੇ ਦਿਲ ਵਾਲੇ ਬਿੱਗ ਬੀ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਅਜਿਹਾ ਸਰਪ੍ਰਾਈਜ਼ ਦਿੱਤਾ, ਜਿਸ ਦੀ ਉਨ੍ਹਾਂ ਨੂੰ ਉਮੀਦ ਵੀ ਨਹੀਂ ਹੋਵੇਗੀ। ਅਮਿਤਾਭ ਬੱਚਨ ਆਪਣੇ ਜਨਮਦਿਨ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਮਿਲੇ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਸਦੀ ਦੇ ਮੇਗਾਸਟਾਰ ਅਤੇ ਹਿੰਦੀ ਸਿਨੇਮਾ ਦੇ ਸਭ ਤੋਂ ਵੱਡੇ ਸੁਪਰਸਟਾਰ ਅਮਿਤਾਭ ਬੱਚਨ ਦੇ 80ਵੇਂ ਜਨਮ ਦਿਨ ਦੇ ਖਾਸ ਮੌਕੇ 'ਤੇ ਉਨ੍ਹਾਂ ਦੇ ਜੁਹੂ ਦੇ ਬੰਗਲੇ ਜਲਸਾ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋਈ। ਹਰ ਕੋਈ ਆਪਣੇ ਚਹੇਤੇ ਸਟਾਰ ਨੂੰ ਵਧਾਈ ਦੇਣ ਪਹੁੰਚਿਆ। ਅਜਿਹੇ 'ਚ ਬਿੱਗ ਬੀ ਨੇ ਉਨ੍ਹਾਂ ਨੂੰ ਨਿਰਾਸ਼ ਕੀਤੇ ਬਿਨਾਂ ਇਕੱਠੇ ਹੋਏ ਆਪਣੇ ਸਾਰੇ ਪ੍ਰਸ਼ੰਸਕਾਂ ਦੀਆਂ ਵਧਾਈਆਂ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ।

Continues below advertisement

JOIN US ON

Telegram