Jenny Johal ਨੇ Sidhu Moosewala ਦੇ ਇਨਸਾਫ ਲਈ ਪਾਈ ਪੋਸਟ

Jenny Johal Sidhu Moosewala: ਪੰਜਾਬੀ ਸਿੰਗਰ ਜੈਨੀ ਜੌਹਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ `ਚ ਗਾਇਕਾ ਦਾ ਗਾਣਾ `ਲੈਟਰ ਟੂ ਸੀਐਮ` ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਲੈਕੇ ਵਿਵਾਦ ਕਾਫ਼ੀ ਭਖਿਆ ਹੋਇਆ ਹੈ। ਪੰਜਾਬੀ ਇੰਡਸਟਰੀ ਤੋਂ ਲੈਕੇ ਪੰਜਾਬ ਦੀ ਸਿਆਸਤ ਤੱਕ ਗਰਮਾ ਗਈ ਹੈ। ਇਸੇ ਵਿਵਾਦ ਦੇ ਦਰਮਿਆਨ ਜੈਨੀ ਜੌਹਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁੱਝ ਪੋਸਟਾਂ ਪਾਈਆਂ ਹਨ, ਜਿਨ੍ਹਾਂ ਵਿੱਚ ਗਾਇਕਾ ਦਾ ਬੇਬਾਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪਹਿਲੀ ਪੋਸਟ ਵਿੱਚ ਜੌਹਲ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਸ਼ੇਅਰ ਕੀਤੀ, ਜਿਸ ਦੇ ਨਾਲ ਉਸ ਨੇ ਕੈਪਸ਼ਨ ਲਿਖੀ, "ਬੇਬਾਕ ਕਲਮਾਂ ਕਦੇ ਨਹੀਂ ਮਰਦੀਆਂ, ਭਾਵੇਂ ਜਿਸਮ ਹੋ ਜਾਵੇ ਸ਼ਾਰ।"

JOIN US ON

Telegram
Sponsored Links by Taboola