25 ਤਾਰੀਕ ਨੂੰ ਪੰਜਾਬ ਬੰਦ 'ਚ ਬੱਬੂ ਮਾਨ ਨੇ ਵੀ ਕੀਤਾ ਕਿਸਾਨਾਂ ਦਾ ਸਮਰਥਨ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In Appਕਿਸਾਨਾਂ ਦੇ ਹਕ਼ ਦੀ ਗੱਲ ਕਰਨ ਲਈ ਪੰਜਾਬੀ ਦੇ ਕਲਾਕਾਰ ਖੁਲ ਕੇ ਬੋਲ ਰਹੇ ਨੇ ਤੇ ਹੁਣ ਕਈ ਕਲਾਕਾਰਾਂ ਨੇ 25 ਤਾਰੀਕ ਨੂੰ ਧਰਨੇ ਚ ਸ਼ਾਮਲ ਹੋਣ ਦੀ ਵੀ ਗੱਲ ਕਹਿ ਹੈ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡਿਆ ਤੇ ਪੋਸਟ ਕਰਦੇ ਹੋਏ ਲਿਖਿਆ
ਅਸੀਂ ਸਾਰੇ ਕਲਾਕਾਰ ਖ਼ਾਸ ਤੌਰ ਤੇ ਨੌਜਵਾਨਾਂ ਅਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਅਤੇ ਵਰਗਾਂ ਨੂੰ ਕਿਸਾਨ ਅਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਖਵਾਲੀ ਅਤੇ ਚੜ੍ਹਦੀ ਕਲਾ ਲਈ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫਲ ਬਨਾਉਣ ਲਈ ਅੱਗੇ ਆਉਣ ਲਈ ਪੁਰ-ਜ਼ੋਰ ਅਪੀਲ ਕਰਦੇ ਹਾਂ।ਸਾਡੇ ਬਹੁਤ ਸਾਰੇ ਕਲਾਕਾਰ ਭਰਾ ਧਰਨਿਆਂ ਵਿੱਚ ਜਾਕੇ ਸ਼ਮੂਲੀਅਤ ਕਰ ਚੁੱਕੇ ਨੇ।
ਹਰਭਜਨ ਮਾਨ ਬਾਈ ਜੀ , ਹਰਜੀਤ ਹਰਮਨ ਬਾਈ ਸਟਾਲਿਨਵੀਰ, ਛੋਟਾ ਵੀਰ ਅਵਕਾਸ਼ ਮਾਨ ਤੇ ਹੋਰ ਬਹੁਤ ਸਾਰੇ ਕਲਾਕਾਰ ਭਰਾ 25 ਸਤੰਬਰ ਦੇ ਪੰਜਾਬ ਬੰਦ ਵਿੱਚ ਹਿੱਸਾ ਲਵਾਂਗੇ।
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਹੁਣ ਪੰਜਾਬ ਦੇ ਕਈ ਕਲਾਕਾਰ ਇਸ ਧਰਨੇ ਚ ਸ਼ਾਮਲ ਹੋਣ ਲਈ ਤਿਆਰ ਨੇ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ 25 ਤਾਰੀਕ ਨੂੰ ਧਰਨੇ ਚ ਸ਼ਾਮਿਲ ਹੋਣ ਦੀ ਗੱਲ ਕਹਿੰਦੇ ਹੋਏ ਸੋਸ਼ਲ ਮੀਡਿਆ ਤੇ ਵੀਡੀਓ ਵੀ ਪੋਸਟ ਕੀਤਾ . ਪੰਜਾਬ ਦੇ ਕਿਸਾਨ ਖੇਤੀ ਬੜੀ ਬਿੱਲ ਖਿਲਾਫ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਨੇ ਤੇ ਕਈ ਪੰਜਾਬੀ ਕਲਾਕਾਰ ਲਗਾਤਾਰ ਕਿਸਾਨਾਂ ਦਾ ਸਮਰਥ ਕਾ ਰਹੇ ਨੇ