ਖੇਤੀ ਬਿੱਲ ਖਿਲਾਫ ਇਕਜੁਟ ਹੋਏ ਪੰਜਾਬੀ ਸਿਤਾਰੇ, ਸੜਕਾਂ 'ਤੇ ਕੀਤਾ ਰੋਸ ਪ੍ਰਦਰਸ਼ਨ
Continues below advertisement
ਖੇਤੀ ਬਿੱਲ ਖ਼ਿਲਾਫ਼ ਪੰਜਾਬ ਦੇ ਕਲਾਕਾਰਾਂ ਵਲੋਂ ਰੋਸ ਪ੍ਰਦਰਸ਼ਨ ਹੋ ਰਿਹਾ ਹੈ।
ਜਿਥੇ ਦੇਵ ਖਰੋੜ ਤੇ ਜਪਜੀ ਖਹਿਰਾ ਨੇ ਅੱਜ ਮੋਗਾ ਵਿਖੇ ਪੰਜਾਬ ਦੇ ਕਿਸਾਨਾਂ ਲਈ ਆਵਾਜ਼ ਚੁੱਕੀ। ਉਧਰ ਗਾਇਕ ਜੱਸ ਬਾਜਵਾ ਨੇ ਖਮਾਣੋ ਵਿਖੇ ਕਿਸਾਨਾਂ ਦੇ ਹੱਕਾਂ ਲਈ ਟਰੈਕਟਰ ਰੈਲੀ 'ਚ ਹਿਸਾ ਲਿਆ। ਸੂਬੇ ਭਰ ਦੇ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਪੰਜਾਬੀ ਕਲਾਕਾਰ ਵੱਧ-ਚੜ੍ਹ ਕੇ ਅੱਗੇ ਆ ਰਹੇ ਨੇ। ਸੋਸ਼ਲ ਮੀਡੀਆ ਪੋਸਟਾਂ ਤੋਂ ਅੱਗੇ ਵੱਧ ਹੁਣ ਕਲਾਕਾਰ ਸੜਕਾਂ ਉੱਤੇ ਪ੍ਰਦਰਸ਼ਨ ਕਰ ਰਹੇ ਨੇ। ਇਨ੍ਹਾਂ ਕਲਾਕਾਰਾਂ ਦੇ ਨਾਲ-ਨਾਲ ਕਈ ਹੋਰ ਕਲਾਕਾਰ ਕਿਸਾਨਾਂ ਦੇ ਨਾਲ ਧਰਨੇ 'ਚ ਸ਼ਾਮਲ ਹੋਣਗੇ। 25 September ਨੂੰ 2 ਵੱਡੇ ਧਰਨੇ ਹੋਣ ਜਾ ਰਹੇ ਨੇ। ਮਾਨਸਾ ਵਿਖੇ ਤੇ ਇਕ ਪਟਿਆਲਾ ਦੇ ਨਾਭਾ 'ਚ।
Continues below advertisement