ਐਮੀ ਤੇ ਸਰਗੁਣ ਦੀ ਫਿਲਮ 'ਕਿਸਮਤ-2' ਦੀ ਸ਼ੁਟਿੰਗ ਸ਼ੁਰੂ

ਵੱਡੇ ਪਰਦੇ 'ਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਵਾਲੀ ਪੰਜਾਬੀ ਸਿਨੇਮੇ ਦੀ
ਸ਼ਾਨਦਾਰ ਫਿਲਮੀ ਜੋੜੀ ਐਮੀ ਵਿਰਕ ਤੇ ਸਰਗੁਣ ਮਹਿਤਾ ਇਕ ਵਾਰ ਫਿਰ ਇੱਕਠੇ "ਕਿਸਮਤ 2"
ਵਿਚ ਨਜ਼ਰ ਆਉਂਣਗੇ। ਸਾਲ 2018 ਦੀ ਸੁਪਰਹਿੱਟ ਫਿਲਮ "ਕਿਸਮਤ" ਦਾ ਸੀਕਅਲ ਇਹ ਫਿਲਮ
ਅਗਲੇ ਸਾਲ ਰਿਲੀਜ ਹੋਵੇਗੀ। "ਸ਼੍ਰੀ ਨਿਰੋਤਮ ਜੀ ਸਟੂਡੀਓਸ ਵੱਲੋਂ "ਜੀ ਸਟੂਡੀਓਸ "
ਨਾਲ ਸਾਂਝੇਦਾਰੀ ਵਿਚ ਬਣਾਈ ਜਾ ਰਹੀ ਇਸ ਫਿਲਮ ਨੂੰ ਜਗਦੀਪ ਸਿੰਘ ਸਿੱਧੂ ਹੀ ਡਾਇਰੈਕਟ
ਕਰ ਰਹੇ ਹਨ। ਫਿਲਮ ਦੀ ਕਹਾਣੀ, ਸਕ੍ਰੀਨਪਲੇ ਅਤੇ ਡਾਇਲਾਗ ਵੀ ਜਗਦੀਪ ਸਿੱਧੂ ਨੇ ਹੀ
ਲਿਖੇ ਹਨ।  ਪਹਿਲੀ ਫਿਲਮ "ਕਿਸਮਤ" ਜਰੀਏ ਪੰਜਾਬੀ ਸਿਨੇਮੇ ਵਿਚ ਵੱਡੀ ਪਹਿਚਾਣ ਬਣਾਉਣ
ਵਾਲੀ ਐਕਟਰਸ ਤਾਨੀਆ ਇਸ ਫਿਲਮ ਵਿੱਚ ਇਕ ਵੱਖਰੇ ਅਤੇ ਦਮਦਾਰ ਕਿਰਦਾਰ ਵਿੱਚ ਨਜਰ ਆਏਗੀ।
ਇਸ ਫਿਲਮ ਪੰਜਾਬੀ ਦੇ ਕਈ ਹੋਰ ਚਰਚਿਤ ਸਿਤਾਰੇ ਵੀ ਨਜ਼ਰ ਆਉਂਣਗੇ। ਪਹਿਲੀ ਫਿਲਮ ਵਾਂਗ
ਹੀ ਇਸ ਫਿਲਮ ਦਾ ਸੰਗੀਤ ਇਸ ਦੀ ਜਿੰਦਜਾਨ ਹੋਵੇਗਾ। ਫਿਲਮ ਦੇ ਮਿਊਜ਼ਿਕ ਦੀ ਜਿੰਮੇਵਾਰੀ
ਇਕ ਵਾਰ ਫਿਰ ਗੀਤਕਾਰ ਜਾਨੀ ਤੇ ਸੰਗੀਤਕਾਰ-ਗਾਇਕ ਬੀ ਪਰੈਕ ਦੀ ਜੋੜੀ ਨਿਭਾ ਰਹੀ ਹੈ।
ਫਿਲਮ ਦਾ ਮਿਊਜ਼ਿਕ ਟਿਪਸ ਕੰਪਨੀ ਵੱਲੋਂ ਰਿਲੀਜ ਕੀਤਾ ਜਾਵੇਗਾ।
ਸੋਸ਼ਲ ਮੀਡਿਆ ਤੇ ਸਿਤਰਾਇਆ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਵੀ ਦਿੱਤੀ,
ਕਾਰਨ ਵਾਇਰਸ ਕਰਕੇ ਇਹ ਫਿਲਮ ਸਾਲ 2020 ਚ ਰਿਲੀਜ਼ ਨਹੀਂ ਹੋ ਪਾਈ  ਪਾਰ ਹੁਣ ਦਰਸ਼ਕਾਂ
ਵਿਚ ਇਸ ਫਿਲਮ ਲਈ ਕਾਫੀ ਉਤਸ਼ਾਹ ਹੈ , ਸਿਨੇਮਾ ਘਰ ਖੁਲਾਂ ਤੇ ਕਿਸਮਤ ਫਿਲਮ ਨੂੰ
ਦੋਬਾਰਾ ਸਕਰੀਨ ਕੀਤਾ ਜਾ ਰਿਹਾ ਹੈ.

JOIN US ON

Telegram
Sponsored Links by Taboola