Punjab Farmer Angry | ਪੰਜਾਬ ਦੀਆਂ 510 ਮੰਡੀਆਂ ਬੰਦ - ਸੜਕਾਂ 'ਤੇ ਆਏ ਕਿਸਾਨ
Punjab Farmer Angry | ਪੰਜਾਬ ਦੀਆਂ 510 ਮੰਡੀਆਂ ਬੰਦ - ਸੜਕਾਂ 'ਤੇ ਆਏ ਕਿਸਾਨ
#Agriculture #Farmer #protest #Bhagwantmann #Ektaugrahan #abplive
ਮੰਡੀਆਂ ਵਿਚੋਂ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਚੁੱਕਣ ਦਾ ਦਾਅਵਾ ਵਾਅਦਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਨਿਸ਼ਾਨੇ ਤੇ ਆ ਗਈ ਹੈ
ਵਜ੍ਹਾ ਹੈ ਇਕ ਪਾਸੇ ਪੰਜਾਬ ਦੀਆਂ ਮੰਡੀਆਂ ਚ ਕਿਸਾਨ ਝੋਨੇ ਦੀ ਫਸਲ ਲੈ ਕੇ ਸਰਕਾਰੀ ਖਰੀਦ ਦਾ ਇੰਤਜ਼ਾਰ ਕਰ ਰਹੇ ਹਨ
ਦੂਜੇ ਪਾਸੇ ਪੰਜਾਬ ਮੰਡੀਕਰਨ ਬੋਰਡ ਵਲੋਂ ਝੋਨੇ ਦੀ ਖਰੀਦ ਨੂੰ ਅੱਧ ਵਿਚਕਾਰ ਰੋਕ ਕੇ ਸੂਬੇ ਅੰਦਰ 510 ਖਰੀਦ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ
ਜਿਸ ਤੋਂ ਖਫ਼ਾ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਸੜਕਾਂ 'ਤੇ ਉਤਰ ਆਈ ਹੈ
ਮੰਡੀਆਂ ਬੰਦ ਕਰਨ ਦੇ ਫ਼ੈਸਲੇ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਸਾਨਾਂ ਨੇ ਬਰਨਾਲਾ ਚੰਡੀਗੜ੍ਹ ਹਾਈਵੇਅ ਜਾਮ ਕਰ ਦਿੱਤਾ
ਤੇ ਜੰਮ ਕੇ ਪ੍ਰਦਰਸ਼ਨ ਕੀਤਾ
ਕਿਸਾਨਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਰਾਹੀਂ ਸਰਕਾਰ ਸੈਂਕੜੇ ਮੰਡੀਆਂ ਵਿੱਚ ਬਿਨਾਂ ਕਿਸੇ ਕਾਰਨ ਸਰਕਾਰੀ ਖਰੀਦ ਬੰਦ ਕਰਕੇ ਖੇਤੀ ਮੰਡੀਆਂ ਨੂੰ ਮੋਦੀ ਸਟਾਈਲ ਪ੍ਰਾਈਵੇਟ ਵਪਾਰੀਆਂ ਅਤੇ ਸ਼ਾਹੀ ਕਾਰਪੋਰੇਸ਼ਨਾਂ ਦੇ ਹਵਾਲੇ ਕਰ ਦੇਵੇਗੀ।
ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਡੀਆਂ ਵਿੱਚ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਨਾ ਕੀਤੀ ਗਈ ਤਾਂ ਜਥੇਬੰਦੀ ਤਿੱਖਾ ਜਨਤਕ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।