Milk Price Hike: ਮਦਰ ਡੇਅਰੀ ਅਤੇ ਅਮੂਲ ਨੇ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ

Mother Dairy Milk Price Hike in Delhi NCR: ਅੱਜ ਤੋਂ ਦਿੱਲੀ-NCR ਵਿੱਚ ਮਦਰ ਡੇਅਰੀ ਅਤੇ ਅਮੂਲ ਮਿਲਕ ਦਾ ਦੁੱਧ ਖਰੀਦਣਾ ਮਹਿੰਗਾ ਹੋ ਗਿਆ ਹੈ। ਦਰਅਸਲ, ਅਮੂਲ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਮਦਰ ਡੇਅਰੀ ਨੇ ਦੁੱਧ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਵਧੀਆਂ ਕੀਮਤਾਂ ਬੁੱਧਵਾਰ 17 ਅਗਸਤ ਤੋਂ ਹੀ ਲਾਗੂ ਹੋ ਗਈਆਂ ਹਨ। ਇਸ ਤੋਂ ਪਹਿਲਾਂ, ਦਿੱਲੀ-ਐਨਸੀਆਰ ਵਿੱਚ ਮਦਰ ਡੇਅਰੀ ਨੇ ਮਾਰਚ ਵਿੱਚ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।

JOIN US ON

Telegram
Sponsored Links by Taboola