ਖੇਤੀ ਆਰਡੀਨੈਂਸ ਖਿਲਾਫ਼ ਕਿਸਾਨਾਂ ਨੇ ਕੇਂਦਰ ਖਿਲਾਫ ਚੁੱਕਿਆ ਝੰਡਾ

Continues below advertisement
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾਣ ਵਾਲੇ ਖੇਤੀ ਆਰਡੀਨੈਂਸਾਂ ਦੇ ਖਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿਛਲੇ ਚਾਰ ਦਿਨ ਤੋਂ ਲਗਾਤਾਰ ਜਾਰੀ ਸੰਘਰਸ਼ ਨੇ ਹੁਣ ਹੋਰ ਤੇਜ਼ ਕਰਦਿਆਂ ਕਿਸਾਨਾਂ ਨੇ ਅੱਜ ਆਪਣਾ ਰੋਕ ਅੰਮ੍ਰਿਤਸਰ ਦੀ ਕੇਂਦਰੀ ਜੇਲ ਵੱਲ ਕਰ ਲਿਆ ਅਤੇ ਗ੍ਰਿਫ਼ਤਾਰੀਆਂ ਦੇਣ ਲਈ ਕਿਸਾਨ ਆਗੂ ਅੰਮ੍ਰਿਤਸਰ ਦੀ ਕੇਂਦਰੀ ਜੇਲ ਦੇ ਬਾਹਰ ਹੀ ਪੁੱਜ ਗਏ ਅਤੇ ਸਰਕਾਰ ਨੂੰ ਆਪਣੀ ਬੇਨਤੀ ਵਾਰ ਵਾਰ ਕਰਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਜਾਂ ਤਾਂ ਖੇਤੀ ਆਰਡੀਨੈਂਸ ਵਾਪਸ ਲਵੇ ਅਤੇ ਜਾਂ ਸਾਡੇ ਕਿਸਾਨ ਆਗੂਆਂ ਨੂੰ ਸਰਕਾਰ ਗ੍ਰਿਫਤਾਰ ਹੀ ਕਰ ਲਵੇ ਅਸੀਂ ਤਾਂ ਆਪਣੀਆਂ ਗ੍ਰਿਫਤਾਰੀਆਂ ਦੇਣ ਲਈ ਪਹਿਲਾਂ ਹਰ ਰੋਜ਼ ਅਕਵੰਜਾ ਮੈਂਬਰੀ ਕਿਸਾਨਾਂ ਦਾ ਜਥਾ ਅੰਮ੍ਰਿਤਸਰ ਦੇ ਡੀਸੀ ਦਫਤਰ ਮੂਹਰੇ ਰਵਾਨਾ ਕਰਦੇ ਸੀ ਪਰ ਪਿਛਲੇ ਚਾਰ ਦਿਨਾਂ ਦੇ ਵਿੱਚ ਸਰਕਾਰ ਨੇ ਨਾ ਤਾਂ ਸਾਡੇ ਕਿਸੇ ਕਿਸਾਨ ਆਗੂ ਦੀ ਗ੍ਰਿਫ਼ਤਾਰੀ ਕੀਤੀ ਹੈ ਅਤੇ ਨਾ ਹੀ ਸਾਡੇ ਨਾਲ ਕੋਈ ਗੱਲਬਾਤ ਦਾ ਸੱਦਾ ਦਿੱਤਾ ਹੈ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਅਸੀਂ ਕੋਵਿਡ ਵਰਗੀ ਮਹਾਂਮਾਰੀ ਦੌਰਾਨ ਆਪਣੀ ਮਜ਼ਬੂਤੀ ਦੇ ਤਹਿਤ ਹੀ ਇਹ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਹੁਣ ਇਹ ਪ੍ਰਦਰਸ਼ਨ ਕੇਂਦਰੀ ਜੇਲ ਅੰਮ੍ਰਿਤਸਰ ਦੇ ਬਾਹਰ ਜਾਰੀ ਰਹੇਗਾ 
Continues below advertisement

JOIN US ON

Telegram