Punjab ਭਰ 'ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ! ਮੰਡੀ ਬੋਰਡ ਵੱਲੋਂ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ! | Abp Sanjha|crop

Continues below advertisement

Punjab  ਭਰ 'ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ! ਮੰਡੀ ਬੋਰਡ ਵੱਲੋਂ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ! | Abp Sanjha|crop

ਪਹਿਲੇ ਦਿਨ ਅਨਾਜ ਮੰਡੀ ਘਨੌਰ ਦੇ ਵਿੱਚ 955 ਕੁਇੰਟਲ ਝੋਨੇ ਦੀ ਹੋਈ ਸਰਕਾਰੀ ਖਰੀਦ
 
ਪਨਸਪ ਅਤੇ ਪਨਗਰੇਨ ਨੇ ਅਨਾਜ ਮੰਡੀ ਘਨੌਰ ਦੇ ਵਿੱਚ ਦਿੱਤੀ ਬੋਲੀ
 
ਅਨਾਜ ਮੰਡੀ ਘਨੌਰ ਦੇ ਵਿੱਚ ਅਤੇ 10 ਮੰਡੀਆਂ ਦੇ ਵਿੱਚ ਪ੍ਰਬੰਧ ਮੁਕੰਮਲ,ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ:- ਚਰਨਜੀਤ ਸਿੰਘ ਬਾਜਵਾ 
 
ਘਨੌਰ 1 ਅਕਤੂਬਰ (ਗੁਰਪ੍ਰੀਤ ਧੀਮਾਨ)
 
ਅੱਜ ਪੰਜਾਬ ਭਰ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਅਨਾਜ ਮੰਡੀ ਘਨੌਰ ਦੇ ਵਿੱਚ ਪਹਿਲੇ ਦਿਨ 955 ਕੁਇੰਟਲ ਸਰਕਾਰੀ ਖਰੀਦ ਹੋਈ। ਜਿਸ ਵਿੱਚ ਪਨਸਪ ਅਤੇ ਪਨਗ੍ਰੇਨ ਦੇ ਵੱਲੋਂ ਪਹਿਲੇ ਦਿਨ ਸਰਕਾਰੀ ਖਰੀਦ ਕੀਤੀ ਗਈ। ਮਾਰਕੀਟ ਕਮੇਟੀ ਘਨੌਰ ਸੁਪਰਵਾਈਜ਼ਰ ਚਰਨਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਅਨਾਜ ਮੰਡੀ ਘਨੌਰ ਅਤੇ ਉਸ ਅਧੀਨ ਆਉਂਦੀਆਂ 10 ਅਨਾਜ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਮਾਰਕੀਟ ਕਮੇਟੀ ਦੇ ਵੱਲੋਂ ਕਿਸਾਨਾਂ ਦੇ ਲਈ ਪੀਣ ਵਾਲੇ ਪਾਣੀ,ਬਿਜਲੀ ਅਤੇ ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵਾਰ ਪਰਮਲ 126, ਹਾਈ ਗ੍ਰੇਡ ਦਾ ਸਰਕਾਰੀ ਖਰੀਦ ਰੇਟ 2320 ਰੁਪਏ ਕੁਇੰਟਲ ਦੇ ਹਿਸਾਬ ਦੇ ਨਾਲ ਸਰਕਾਰੀ ਖਰੀਦ ਸ਼ੁਰੂ ਹੋਈ ਹੈ। ਅਸੀਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਦੇ ਹਾਂ ਕਿ ਇਸ ਵਾਰ ਅਨਾਜ ਮੰਡੀ ਘਨੌਰ ਸਮੇਤ ਉਸ ਅਧੀਨ ਪੈਂਦੀਆਂ 10 ਮੰਡੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। 
 
#ਡੱਬੀ 
ਆੜਤੀਆਂ ਦੇ ਵੱਲੋਂ ਨਿੱਜੀ ਤੌਰ ਤੇ ਕਰਵਾਈ ਜਾ ਰਹੀ ਹੈ ਸਫਾਈ:-  ਆੜਤੀ ਹਰਦੀਪ ਲਾਡਾ
 
ਕਾਂਗਰਸੀ ਆਗੂ ਅਤੇ ਆੜਤੀ ਹਰਦੀਪ ਸਿੰਘ ਲਾਡਾ ਨੇ ਕਿਹਾ ਕਿ ਇਸ ਵਾਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੇ ਪੁਖਤਾ ਪ੍ਰਬੰਧ ਅਨਾਜ ਮੰਡੀ ਘਨੌਰ ਦੇ ਵਿੱਚ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਆੜਤੀ ਆਪਣੇ ਤੌਰ ਤੇ ਹੀ ਸਫਾਈ ਦਾ ਪ੍ਰਬੰਧ ਕਰ ਰਹੇ ਹਨ ਅਤੇ ਜੋ ਸੜਕਾਂ ਟੁੱਟੀਆਂ ਹੋਈਆਂ ਹਨ ਵੱਡੇ ਵੱਡੇ ਟੋਏ ਸੜਕਾਂ ਉੱਪਰ ਪਏ ਹੋਏ। ਮਾਰਕੀਟ ਕਮੇਟੀ ਇਸ ਵੱਲ ਵੀ ਧਿਆਨ ਦੇਵੇ ਅਤੇ ਜੋ ਸੜਕ ਦੇ ਉੱਪਰ ਖੱਡੇ ਪਏ ਹੋਏ ਹਨ ਉਹਨਾਂ ਦੀ ਰਿਪੇਅਰ ਕੀਤੀ ਜਾਵੇ ਨਾਲ ਹੀ ਕਿਸਾਨਾਂ ਦੇ ਬੈਠਣ ਦੇ ਲਈ ਅਨਾਜ ਮੰਡੀ ਘਨੌਰ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਜਾਣ।
Continues below advertisement

JOIN US ON

Telegram