Punjab Farmers: ਪੰਜਾਬ 'ਚ ਕੱਲ੍ਹ 17 ਕਿਸਾਨ ਜੱਥੇਬੰਦੀਆਂ ਵਲੋਂ ਕਈ ਥਾਵਾਂ 'ਤੇ ਨੈਸ਼ਨਲ ਹਾਈਵੇ ਕੀਤੇ ਜਾਣਗੇ ਜਾਮ, ਜਾਣੋ ਕਾਰਨ
ਪੰਜਾਬ ਦੇ ਵਿੱਚ ਕਲ 17 ਕਿਸਾਨ ਜੱਥੇਬੰਦੀਆਂ ਵਲੋਂ ਮੰਗਾਂ ਨੂੰ ਲੈ ਕਈ ਥਾਵਾਂ 'ਤੇ ਨੈਸ਼ਨਲ ਹਾਈਵੇ ਜਾਮ ਕੀਤੇ ਜਾਣਗੇ। ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਫਿਰੋਜ਼ਪਰ 'ਚ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ 3 ਅਗਸਤ ਨੂੰ ਧਾਰੀਵਾਲ ਮੁਕੇਰੀਆਂ ਦੁਆਬਾ , ਅਬੋਹਰ ਬਠਿੰਡਾ ਰੋਡ ਵਾਲਾ ਮਾਲਵਾ , ਬਠਿੰਡਾ ਪਟਿਆਲਾ ਰੋਡ ਰਾਮਪੁਰਾ ਫੂਲ, ਅੰਮ੍ਰਿਤਸਰ ਤੋਂ ਦਿੱਲੀ ਅਤੇ ਫਿਰੋਜ਼ਪੁਰ ਵਿਖੇ ਅਣਮਿਥੇ ਸਮੇਂ ਲਈ ਸੜਕਾਂ ਤੇ ਧਰਨੇ ਦੇ ਕੇ ਸਰਕਾਰ ਪਾਸੋਂ ਮੰਗ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮੰਗਾ ਦਸਦੇ ਹੋਏ ਕਿਹਾ ਕਿ 24 ਤੋਂ 26 ਮੰਗਾਂ ਹਨ ਜਿਸ ਵਿੱਚ ਗਣੇ ਦੀ ਬਕਾਇਆ ਰਹਿੰਦੀ ਰਾਸ਼ੀ ਸਮੇਤ ਵਿਆਜ ਜਾਰੀ ਕਰੇ , ਕਣਕ ਦਾ ਝਾੜ ਘਟਣ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ 500 ਰੁਪਏ ਪ੍ਰਤੀ ਕੁਇੰਟਲ ਬੋਨਸ ਰਾਸ਼ੀ ਜਾਰੀ ਕਰੇ , ਕਿਸਾਨੀ ਸੰਘਰਸ਼ ਦੌਰਾਨ ਹੋਏ ਸ਼ਹੀਦ ਕਿਸਾਨਾਂ ਨੂੰ ਸਰਕਾਰ ਮੁਆਵਜਾ ਜਾਰੀ ਕਰੇ ਆਦਿ ਹੋਰ ਕਈ ਮੰਗਾ ਹਨ, ਜਿਸ ਨੂੰ ਲੈਕੇ ਕਲ ਕਈ ਥਾਵਾਂ 'ਤੇ ਨੈਸ਼ਨਲ ਹਾਈਵੇ ਜਾਮ ਕੀਤੇ ਜਾ ਰਹੇ ਹਨ। ਲੋਕਾ ਨੂੰ ਪਰੇਸ਼ਾਨੀ ਹੋਵੇਗੀ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਖਜਰ ਖੁਆਰੀ ਨਾ ਹੋਵੇ ਇਸ ਲਈ ਕਈ ਰਸਤਿਆਂ 'ਤੇ ਧਰਨਾ ਨਹੀਂ ਲਗਾਇਆ ਗਿਆ।