ਸਰਕਾਰੀ ਸੈਂਟਰ 'ਚ ਵੱਡਾ ਘਪਲਾ? 26,718 ਗੋਲੀਆਂ ਗਾਇਬ

Continues below advertisement

ਮੋਗਾ ਦੇ ਕਿਸ਼ਨਪੁਰਾ ਕਲਾਂ ਸਥਿਤ ਸਰਕਾਰੀ OAT ਸੈਂਟਰ ਤੋਂ ਨਸ਼ਾ ਛੁਡਾਉਣ ਲਈ ਵਰਤੀਆਂ ਜਾਣ ਵਾਲੀਆਂ 26 ਹਜ਼ਾਰ ਤੋਂ ਵੱਧ ਬੁਪ੍ਰਿਨੋਰਫਿਨ ਗੋਲੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸੈਂਟਰ ਦੇ ਦੋ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਪਰ ਕੇਸ ਦਰਜ ਹੋਣ ਦੇ ਕਈ ਦਿਨ ਬਾਅਦ ਵੀ ਪੁਲਿਸ ਨੂੰ ਕੋਈ ਸਫ਼ਲਤਾ ਨਹੀਂ ਮਿਲੀ।

ਪੁਲਿਸ ਮੁਤਾਬਕ ਮੋਗਾ ਦੇ ਕਿਸ਼ਨਪੁਰਾ ਕਲਾਂ ਸਥਿਤ ਆਮ ਆਦਮੀ ਕਲੀਨਿਕ ਦੇ OAT ਸੈਂਟਰ ਤੋਂ ਨਸ਼ਾ ਛੁਡਾਉਣ ਵਿੱਚ ਵਰਤੀਆਂ ਜਾਣ ਵਾਲੀਆਂ 26,718 ਬੁਪ੍ਰਿਨੋਰਫਿਨ ਗੋਲੀਆਂ ਗਾਇਬ ਹੋ ਗਈਆਂ।

ਸਿਹਤ ਵਿਭਾਗ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਸੈਂਟਰ ਦੇ ਦੋ ਮੁਲਾਜ਼ਮਾਂ ਲਵ ਕੁਮਾਰ ਅਤੇ ਸਿਮਰਨਜੋਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤ ਅਨੁਸਾਰ ਪਹਿਲੀ ਚੋਰੀ ਮਾਰਚ ਮਹੀਨੇ ਵਿੱਚ ਹੋਈ ਸੀ, ਜਦੋਂ ਹਜ਼ਾਰਾਂ ਗੋਲੀਆਂ ਗਾਇਬ ਹੋਈਆਂ, ਜਦਕਿ ਦੂਜੀ ਵਾਰ ਮਈ ਮਹੀਨੇ ਵਿੱਚ ਹੋਰ ਵੱਡੀ ਗਿਣਤੀ ਵਿੱਚ ਗੋਲੀਆਂ ਲਾਪਤਾ ਮਿਲੀਆਂ।

ਹਾਲਾਂਕਿ ਪਹਿਲੀ ਘਟਨਾ ਤੋਂ ਬਾਅਦ ਪੁਲਿਸ ਨੂੰ ਤੁਰੰਤ ਸੂਚਿਤ ਨਹੀਂ ਕੀਤਾ ਗਿਆ। ਦੂਜੀ ਘਟਨਾ ਤੋਂ ਬਾਅਦ ਵੀ ਕਰੀਬ ਇੱਕ ਮਹੀਨੇ ਬਾਅਦ ਸ਼ਿਕਾਇਤ ਦਿੱਤੀ ਗਈ, ਜਿਸ ਕਾਰਨ ਹੁਣ ਸਿਹਤ ਵਿਭਾਗ ਦੀ ਕਾਰਵਾਈ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਕੇਸ ਦਰਜ ਹੋਣ ਦੇ ਬਾਵਜੂਦ ਅਜੇ ਤੱਕ ਨਾ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋਈ ਹੈ ਅਤੇ ਨਾ ਹੀ ਚੋਰੀ ਹੋਈਆਂ ਗੋਲੀਆਂ ਬਰਾਮਦ ਹੋ ਸਕੀਆਂ ਹਨ। 

JOIN US ON

Telegram
Continues below advertisement
Sponsored Links by Taboola