ਸੰਗਰੂਰ ਦੇ ਪਿੰਡ ਲਹਿਲ ਖੁਰਦ ਦੇ ਪ੍ਰਾਇਮਰੀ ਸਕੂਲ 'ਚ ਚਾਰ ਦਿਨਾਂ ਬਾਅਦ ਮੁੜ ਸ਼ੁਰੂ ਹੋਈਆਂ ਕਲਾਸਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੇ ਗ੍ਰਹਿ ਜ਼ਿਲ੍ਹੇ ਸੰਗਰੂਰ (Sangrur) ਦੇ ਪਿੰਡ ਲਹਿਲ ਖੁਰਦ ਦੇ ਪ੍ਰਾਇਮਰੀ ਸਕੂਲ ਵਿੱਚ ਚਾਰ ਦਿਨਾਂ ਬਾਅਦ ਅੱਜ ਜਮਾਤਾਂ ਮੁੜ ਸ਼ੁਰੂ ਹੋ ਗਈਆਂ। ਪਿੰਡ ਦੇ ਲੋਕਾਂ ਨੇ ਸਕੂਲ ਵਿੱਚ ਅਧਿਆਪਕਾਂ ਦੀ ਘਾਟ (Shortage of teachers) ਨੂੰ ਲੈ ਕੇ 1 ਅਗਸਤ ਤੋਂ ਸਕੂਲ ਨੂੰ ਤਾਲਾ ਲਗਾ ਦਿੱਤਾ ਸੀ ਅਤੇ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਹੋਇਆ ਸੀ। ਉੱਥੇ ਸਕੂਲ ਵਿੱਚ ਹੋਰ ਅਧਿਆਪਕਾਂ ਦੀ ਨਿਯੁਕਤੀ (appointment of teachers) ਲਈ ਜਾਣਾ ਹੈ। ਪਿੰਡ ਦੇ ਲੋਕਾਂ ਨੇ ਬੀਤੇ ਦਿਨ ਐਸਡੀਐਮ ਲਹਿਰਾ ਗਾਗਾ (SDM Lehra Gaga) ਦੇ ਦਫ਼ਤਰ ਅੱਗੇ ਪ੍ਰਦਰਸ਼ਨ ਵੀ ਕੀਤਾ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਅੱਜ ਦੋ ਹੋਰ ਅਧਿਆਪਕ ਸਕੂਲ ਵਿੱਚ ਆਉਣ ਦਾ ਭਰੋਸਾ ਦਿੱਤਾ ਸੀ, ਜਿਸ ਮਗਰੋਂ ਬੀਤੀ ਸ਼ਾਮ ਸਕੂਲ ਦੇ ਗੇਟ ’ਤੇ ਲੱਗੇ ਤਾਲੇ ਖੋਲ੍ਹ ਦਿੱਤੇ ਗਏ। ਚਾਰ ਦਿਨ ਬਾਅਦ ਅੱਜ ਸਵੇਰੇ ਬੱਚੇ ਸਕੂਲ ਆਉਣੇ ਸ਼ੁਰੂ ਹੋ ਗਏ। ਬੱਚਿਆਂ ਨੇ ਦੱਸਿਆ ਕਿ ਅਧਿਆਪਕਾਂ ਦੀ ਘਾਟ ਕਾਰਨ ਉਨ੍ਹਾਂ ਦੀ ਪੜ੍ਹਾਈ ਵਿੱਚ ਅੰਤਰ ਆ ਰਿਹਾ ਹੈ। ਇਨ੍ਹਾਂ ਚਾਰ ਦਿਨਾਂ ਦੌਰਾਨ ਸਕੂਲ ਨੇੜੇ ਗੁਰਦੁਆਰੇ ਵਿੱਚ ਕਲਾਸਾਂ ਚੱਲ ਰਹੀਆਂ ਸਨ।