Punjab Assembly Session: ਪੀਯੂ ਦੇ ਪੰਜਾਬ ਅਸੈਂਬਲੀ 'ਚ ਮੱਤਾ ਪਾਸ, BJP ਨੇ ਕੀਤਾ ਖੂਬ ਵਿਰੋਧ
Punjab Assembly Session: ਪੰਜਾਬ ਯੂਨੀਵਰਸਿਟੀ (Punjab University)ਦੇ ਮੁੱਦੇ 'ਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (gurmeet singh meet hayer) ਵੱਲੋਂ ਪੇਸ਼ ਮੱਤੇ ਦਾ ਬੀਜੇਪੀ ਵੱਲੋਂ ਵਿਰੋਧ ਕੀਤਾ ਗਿਆ ਅਤੇ ਮਤੇ ਨੂੰ ਬੇਲੋੜਾ ਕਰਾਰ ਦਿੱਤਾ। ਬੀਜੇਪੀ ਵਿਧਾਇਕ ਜੰਗੀ ਲਾਲ ਮਹਾਜਨ (BJP MLA Jangi Lal Mahajan) ਨੇ ਦਾਅਵਾ ਕੀਤਾ ਕਿ ਕੇਂਦਰ ਵੱਲੋਂ ਯੂਨੀਵਰਸਿਟੀ ਦੇ ਕੇਂਦਰੀਕਰਨ (centralize the Punjab university) ਬਾਰੇ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਹਨ। ਉਨਾਂ ਸਿੱਖਿਆ ਮੰਤਰੀ 'ਤੇ ਸਦਨ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਾਗਾਏ। ਇਸ ਦੇ ਨਾਲ ਹੀ ਉਨ੍ਹਾਂ ਇਲਜ਼ਾਮ ਲਗਾਏ ਕਿ ਯੂਨੀਵਰਸਿਟੀ ਦੇ ਰੱਖ ਰਖਾਅ ਲਈ ਪੰਜਾਬ ਸਰਕਾਰ (Punjab Government) ਵੱਲੋਂ ਆਪਣੇ ਹਿੱਸੇ ਦੇ ਫੰਡ ਨਹੀਂ ਦਿੱਤੇ ਜਾ ਰਹੇ, ਹਾਲਾਂਕਿ ਇਸ ਦੌਰਾਨ ਸਿੱਖਿਆ ਮੰਤਰੀ ਦੀ ਬੀਜੇਪੀ ਵਿਧਾਇਕ ਨਾਲ ਹਲਕੀ ਬਹਿਸ ਵੀ ਹੋਈ ਅਤੇ ਉਨਾਂ ਬੀਜੇਪੀ ਦੇ ਇਲਜ਼ਾਮਾਂ ਨੂੰ ਨਕਾਰਿਆ।
Tags :
Punjab News Punjab Government BJP Punjab University Education Minister Punjab Education Minister Punjab Assembly Session Gurmeet Singh Meet Hayer University Centralization Gurmeet Singh Meet