Punjab Headline: ਵੇਖੋ 30 ਜੂਨ ਦੀਆਂ ਵੱਡੀਆਂ ਖ਼ਬਰਾਂ, ਏਬੀਪੀ ਸਾਂਝਾ 'ਤੇ

Continues below advertisement

ਇਜਲਾਸ ਦੀ ਕਾਰਵਾਈ ਜਾਰੀ, ਮਤਿਆਂ ਦੀ ਤਿਆਰੀ: ਵਿਧਾਨਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ ਦੀ ਕਾਰਵਾਈ ਜਾਰੀ…ਅਗਨੀਪਥ ਯੋਜਨਾ ਅਤੇ PU ਦੇ ਕੇਂਦਰੀਕਰਨ ਖਿਲਾਫ ਮਤਾ ਲੈਕੇ ਆਵੇਗੀ ਸਰਕਾਰ...

ਬੇਅਦਬੀ ‘ਤੇ ਬਹਿਸ ਦੀ ਮੰਗ: ਕੁੰਵਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ਚ ਬੇਅਦਬੀ ਦੇ ਮਸਲੇ ਤੇ ਮੰਗੀ ਬਹਿਸ, ਪ੍ਰਤਾਪ ਸਿੰਘ ਬਾਜਵਾ ਨੇ ਵਿਧਾਇਕ ਦੀ ਮੰਗ ਦਾ ਕੀਤਾ ਸਮਰਥਨ

ਭਗਵਾਨਪੁਰੀਆ ਦਾ ਕੀ ਰੋਲ ?: ਜੱਗੂ ਭਗਵਾਨਪੁਰੀਆ ਦੀ ਮਾਨਸਾ ਕੋਰਟ ਚ ਪੇਸ਼ੀ….ਮਾਨਸਾ ਸਿਵਲ ਹਸਪਤਾਲ ਚ ਕਰਵਾਇਆ ਗਿਆ ਮੈਡੀਕਲ, ਬੁੱਧਵਾਰ ਸ਼ਾਮ ਟ੍ਰਾਂਜਿਟ ਰਮਾਂਡ ਤੇ ਦਿੱਲੀ ਤੋਂ ਪੰਜਾਬ ਲਿਆਈ ਸੀ ਪੁਲਿਸ

ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ: ਮੂਸੇਵਾਲਾ ਦੇ ਮੈਨੇਜਰ ਸ਼ਗੁਨਪ੍ਰੀਤ ਦੀਆਂ ਦੋਵਾਂ ਪਟੀਸ਼ਨਾਂ ਤੇ 4 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ , ਹਾਈਕੋਰਟ ਨੇੇ ਪੰਜਾਬ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ, ਸ਼ਗੁਨਪ੍ਰੀਤ ਨੇ ਮੰਗੀ ਸੀ ਅਗਾਊਂ ਜ਼ਮਾਨਤ

ਚੰਡੀਗੜ੍ਹ ਹੋਇਆ ਪਾਣੀ-ਪਾਣੀ: ਪੰਜਾਬ ਸਣੇ ਚੰਡੀਗੜ੍ਹ ਚ ਭਾਰੀ ਮੀਂਹ, ਰਾਜਧਾਨੀ ਦੀਆਂ ਸੜਕਾਂ ਹੋਈਆਂ ਪਾਣੀ ਪਾਣੀ , ਆਉਣ ਵਾਲੇ ਕੁਝ ਦਿਨਾਂ ‘ਚ ਭਾਰੀ ਮੀਂਹ ਦਾ ਅਨੁਮਾਨ

Continues below advertisement

JOIN US ON

Telegram