Punjab Board 12th Result: ਬਾਈਕ ਮਕੈਨਿਕ ਦੀ ਧੀ ਨੇ ਰਚਿਆ ਇਤਿਹਾਸ, ਲੁਧਿਆਣਾ ਦੀ ਅਰਸ਼ਦੀਪ ਨੇ ਬੋਰਡ ਦੇ ਨਤੀਜਿਆਂ 'ਚ ਕੀਤਾ ਟੌਪ
ਏਬੀਪੀ ਸਾਂਝਾ
Updated at:
29 Jun 2022 02:00 PM (IST)
Punjab Board 12th Result: ਅਰਸ਼ਦੀਪ ਕੌਰ ਅਤੇ ਉਸਦਾ ਪਰਿਵਾਰ ਬਟਾਲਾ ਵਿਖੇ ਆਪਣੇ ਨਾਨਕੇ ਸੀ ਜਦੋਂ ਨਤੀਜ਼ੇ ਦਾ ਐਲਾਨ ਹੋਇਆ ਤਾਂ ਘਰ 'ਚ ਖੁਸ਼ੀ ਦਾ ਮਾਹੌਲ ਅਤੇ ਰਿਸ਼ਤੇਦਾਰਾਂ ਵਲੋਂ ਵਧਾਈ ਮਿਲਣੀ ਸ਼ੁਰੂ ਹੋ ਗਈ। ਇਸ ਮੌਕੇ ਅਰਸ਼ ਦੇ ਪਿਤਾ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਲੁਧਿਆਣਾ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਬੇਟੀ 'ਤੇ ਮਾਨ ਹੈ, ਜਿਸਨੇ ਉਨ੍ਹਾਂ ਦਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।