FAZILKA | ਥਾਣੇ ਦੇ ਬਾਹਰ ਲੱਗੇ ਦੋ ਧਰਨੇ, ਇੱਕ ਨੇ ਕੀਤਾ ਗੇਟ ਦਾ ਰਾਹ ਬੰਦ ਤੇ ਦੂਜੇ ਨੇ ਫਲਾਈ ਓਵਰ ਥੱਲੇ ਲਾਇਆ ਧਰਨਾ|

ਫਾਜ਼ਿਲਕਾ ਦੇ ਸਦਰ ਥਾਣੇ ਦੀਆਂ ਤਸਵੀਰਾਂ ਨੇ l ਜਿੱਥੇ ਦੋ ਧਿਰਾਂ ਨੇ ਇੱਕ ਦੂਜੇ ਦੇ ਖਿਲਾਫ ਧਰਨਾ ਲਾ ਦਿੱਤਾ। ਇੱਕ ਧਿਰ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਾਉਂਦੇ ਹੋਏ ਸਦਰ ਥਾਣੇ ਦਾ ਗੇਟ ਦਾ ਰਾਹ ਬੰਦ ਕਰ ਦਿੱਤਾ ਗਿਆ l ਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ I ਜਦਕਿ ਦੂਜੇ ਧਿਰ ਵੱਲੋਂ ਪੁਲਿਸ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ l ਮਾਮਲਾ ਉਸ ਵਕਤ ਤੂਲ ਫੜ ਗਿਆ ਜਦੋਂ ਇੱਕ ਧਿਰ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕਰ ਰਹੀ ਸੀ I ਜਦਕਿ ਦੂਜੀ ਧਿਰ ਦੇ ਆਗੂ ਵੱਲੋਂ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਦੇ ਨਾਅਰੇ ਲਾਏ ਜਾ ਰਹੇ ਸੀ I ਤਾਂ ਆਪਸ ਦੇ ਵਿੱਚ ਦੋਨੋਂ ਧੀਰਾਂ ਭਿੜ ਗਈਆਂ ਤੇ ਥੱਪੜੋ ਥੱਪੜੀ ਹੋ ਗਏ I ਮੌਕੇ ਤੇ ਪੁਲਿਸ ਪਹੁੰਚੀ ਹੈ l ਜਿਨਾਂ ਵੱਲੋਂ ਦੋਨਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ l ਤੇ ਦੋਨਾਂ ਧਿਰਾਂ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਰਾਸ ਪਰਚਾ ਦਰਜ ਕੀਤਾ ਜਾ ਰਿਹਾ I #fazilka #fazilkanews #fighting #fight #protest

JOIN US ON

Telegram
Sponsored Links by Taboola