Airport 'ਤੇ ਆਏ 'Bhagwan Ram', ਮਹਿਲਾ ਨੇ ਕੀਤੇ ਦਰਸ਼ਨ, Video viral

Airport 'ਤੇ ਆਏ 'Bhagwan Ram', ਮਹਿਲਾ ਨੇ ਕੀਤੇ ਦਰਸ਼ਨ, Video viral

#lordram #ramayan #abpsanjha #Arun Govil Ramayan

Arun Govil Ramayan : ਛੋਟੇ ਪਰਦੇ ਦੇ ਮਸ਼ਹੂਰ ਸ਼ੋਅ ਰਾਮਾਇਣ ਨੂੰ ਕੌਣ ਭੁੱਲ ਸਕਦਾ ਹੈ। ਰਾਮਾਇਣ ਵਿੱਚ ਸਾਰੇ ਕਲਾਕਾਰਾਂ ਨੇ ਆਪਣੇ ਕਿਰਦਾਰ ਬਾਖੂਬੀ ਨਿਭਾਏ ਹਨ। ਪਰ ਰਾਮਾਇਣ 'ਚ ਭਗਵਾਨ ਸ਼੍ਰੀ ਰਾਮ ਦਾ ਕਿਰਦਾਰ ਅਰੁਣ ਗੋਵਿਲ ਨੇ ਇਸ ਤਰ੍ਹਾਂ ਨਿਭਾਇਆ ਹੈ, ਜਿਸ ਕਾਰਨ ਲੋਕ ਉਨ੍ਹਾਂ ਨੂੰ ਸੱਚਮੁੱਚ ਸ਼੍ਰੀ ਰਾਮ ਹੀ ਮੰਨਦੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਏਅਰਪੋਰਟ 'ਤੇ ਅਰੁਣ ਗੋਵਿਲ ਨੂੰ ਦੇਖ ਕੇ ਇਕ ਔਰਤ ਭਾਵੁਕ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਪੈਰ ਛੂਹਦੀ ਨਜ਼ਰ ਆ ਰਹੀ ਹੈ। ਇਸ ਔਰਤ ਨੇ ਸ਼੍ਰੀ ਰਾਮ ਦੇ ਰੂਪ ਵਿੱਚ ਅਰੁਣ ਗੋਵਿਲ ਦੇ ਪੈਰ ਛੂਹੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਜ਼ਾ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਦਾਕਾਰ ਅਰੁਣ ਗੋਵਿਲ ਏਅਰਪੋਰਟ ਦੇ ਬਾਹਰ ਖੜ੍ਹੇ ਹਨ। ਇਸ ਦੌਰਾਨ ਉੱਥੇ ਮੌਜੂਦ ਇੱਕ ਔਰਤ ਨੇ ਅਰੁਣ ਗੋਵਿਲ ਨੂੰ ਸੱਚਮੁੱਚ ਪੈਰ ਛੂਹ ਕੇ ਮੱਥਾ ਟੇਕਿਆ। ਅਰੁਣ ਨੂੰ ਦੇਖ ਕੇ ਇਸ ਔਰਤ ਨੂੰ ਇੰਝ ਲੱਗਾ ਜਿਵੇਂ ਉਸ ਨੇ ਭਗਵਾਨ ਸ਼੍ਰੀ ਰਾਮ ਨੂੰ ਦੇਖਿਆ ਹੋਵੇ। ਅਰੁਣ ਗੋਵਿਲ ਦੇ ਪੈਰ ਛੂਹ ਕੇ ਇਹ ਔਰਤ ਭਾਵੁਕ ਹੋ ਜਾਂਦੀ ਹੈ ਅਤੇ ਫੁੱਟ-ਫੁੱਟ ਕੇ ਰੋ ਪਈ। ਔਰਤ ਦਾ ਪਤੀ ਵੀ ਅਰੁਣ ਗੋਵਿਲ ਅੱਗੇ ਮੱਥਾ ਟੇਕਦਾ ਨਜ਼ਰ ਆ ਰਿਹਾ ਹੈ। ਅਜਿਹੇ 'ਚ ਅਰੁਣ ਔਰਤ ਨੂੰ ਚੁੱਪ ਕਰਾਉਂਦੇ ਹਨ। ਇਸ ਤੋਂ ਬਾਅਦ ਅਰੁਣ ਨੇ ਔਰਤ ਅਤੇ ਉਸ ਦੇ ਪਤੀ ਨਾਲ ਤਸਵੀਰ ਵੀ ਕਲਿੱਕ ਕਰਵਾਈ। ਇਸ ਗੱਲ ਵਿੱਚ ਕੋਈ ਦੋਰਾਏ ਨਹੀਂ ਹੈ ਕਿ ਰਾਮਾਇਣ ਵਿੱਚ ਅਰੁਣ ਗੋਵਿਲ ਨੇ ਸ਼੍ਰੀ ਰਾਮ ਦੇ ਕਿਰਦਾਰ ਵਿੱਚ ਜਾਨ ਪਾਈ ਸੀ। ਇਹੀ ਕਾਰਨ ਹੈ ਕਿ ਅਰੁਣ ਨੂੰ ਇਸ ਸ਼ਾਨਦਾਰ ਭੂਮਿਕਾ ਲਈ ਹਮੇਸ਼ਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

JOIN US ON

Telegram
Sponsored Links by Taboola