Himachal ਦੌਰੇ 'ਤੇ PM ਮੋਦੀ, ਹਿਮਾਚਲ ਨੂੰ ਮਿਲਿਆ ਪਹਿਲਾ AIIMS

Continues below advertisement

Himachal ਦੌਰੇ 'ਤੇ PM ਮੋਦੀ, ਹਿਮਾਚਲ ਨੂੰ ਮਿਲਿਆ ਪਹਿਲਾ AIIMS

Dussehra Rath Yatra Kullu Latest Updates : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਦੁਸਹਿਰਾ ਰਥ ਯਾਤਰਾ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਹਿਮਾਚਲ ਦੌਰੇ ਦੀ ਇੱਕ ਜਨਸਭਾ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਡਬਲ ਇੰਜਣ ਸਰਕਾਰ ਨੇ ਹਿਮਾਚਲ ਦੇ ਵਿਕਾਸ ਦੀ ਕਹਾਣੀ ਨੂੰ ਨਵੇਂ ਆਯਾਮ ਤੱਕ ਪਹੁੰਚਾ ਦਿੱਤਾ ਹੈ। ਅੱਜ ਹਿਮਾਚਲ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ, ਆਈਆਈਟੀ, ਆਈਆਈਆਈਟੀ ਅਤੇ ਆਈਆਈਐਮ ਵਰਗੀਆਂ ਨਾਮਵਰ ਸੰਸਥਾਵਾਂ ਵੀ ਹਨ।
 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਦੀਆਂ ਮੁਸ਼ਕਿਲਾਂ ਦੇ ਬਾਵਜੂਦ ਕੇਂਦਰ ਅਤੇ ਹਿਮਾਚਲ ਰਾਜ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਨਤੀਜਾ ਹੈ ਬਿਲਾਸੁਪਰ ਏਮਜ਼। ਅਸੀਂ ਅੱਜ ਦੀ ਪੀੜ੍ਹੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਮਜ਼ਬੂਤੀ ਨਾਲ ਕੰਮ ਕਰਦੇ ਹਾਂ। ਪੀਐਮ ਮੋਦੀ ਨੇ ਕਿਹਾ ਕਿ ਹਿਮਾਚਲ ਉਨ੍ਹਾਂ 4 ਰਾਜਾਂ ਵਿੱਚੋਂ ਇੱਕ ਹੈ ,ਜਿਨ੍ਹਾਂ ਨੂੰ ਮੈਡੀਕਲ ਡਿਵਾਈਸ ਪਾਰਕ ਲਈ ਚੁਣਿਆ ਗਿਆ ਹੈ। 
 
ਉਨ੍ਹਾਂ ਕਿਹਾ ਕਿ ਹਿਮਾਚਲ ਸੂਰਬੀਰਾਂ ਦੀ ਧਰਤੀ ਹੈ, ਮੈਂ ਇੱਥੇ ਦੀ ਰੋਟੀ ਖਾਧੀ ਹੈ , ਕਰਜ਼ਾ ਵੀ ਚੁਕਾਨਾ ਹੈ। ਪੀਐਮ ਮੋਦੀ ਨੇ ਕਿਹਾ, ਹਿਮਾਚਲ ਦਾ ਇੱਕ ਹੋਰ ਪੱਖ ਹੈ, ਜਿਸ ਵਿੱਚ ਵਿਕਾਸ ਦੀਆਂ ਬੇਅੰਤ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ। ਇਹ ਪਹਿਲੂ ਮੈਡੀਕਲ ਟੂਰਿਜ਼ਮ ਹੈ। ਅੱਜ ਭਾਰਤ ਵਿਸ਼ਵ ਵਿੱਚ ਮੈਡੀਕਲ ਟੂਰਿਜ਼ਮ ਲਈ ਇੱਕ ਪ੍ਰਮੁੱਖ ਆਕਰਸ਼ਣ ਬਣ ਰਿਹਾ ਹੈ।
Continues below advertisement

JOIN US ON

Telegram