ਹਿਮਾਚਲ 'ਚ ਵੀ ਮੁੜ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਨਾਲ ਵੱਧੀ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਚਿੰਤਾ

ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਦੇ ਅੰਕੜੇ ਇਕ ਵਾਰ ਫਿਰ ਤੋਂ ਡਰਾਉਣੇ ਹਨ... ਕੋਰੋਨਾ ਦੇ ਅੰਕੜੇ ਲਗਾਤਾਰ ਵਧ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ, ਰਾਜ ਵਿੱਚ 438 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 2 ਮੌਤਾਂ ਹੋਈਆਂ ਹਨ। ਹਿਮਾਚਲ 'ਚ ਐਕਟਿਵ ਕੇਸ ਵਧ ਕੇ 2043 ਹੋ ਗਏ ਹਨ...ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵੀ ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਵੱਧ ਰਹੇ ਮਾਮਲਿਆਂ 'ਤੇ ਚਿੰਤਾ ਪ੍ਰਗਟਾਈ ਹੈ... ਹਾਲਾਂਕਿ ਉਨਾਂ ਇਹ ਵੀ ਸਪੱਸ਼ਟ ਕੀਤਾ ਫਿਲਹਾਲ ਕੋਵਿਡ ਪਾਬੰਦੀਆਂ ਲਗਾਉਣ ਤੇ ਵਿਚਾਰ ਨਹੀਂ ਹੋ ਰਿਹਾ.... ਪਾਬੰਦੀਆਂ ਬਾਰੇ ਕੇਂਦਰ ਵੱਲੋਂ ਦਿਸ਼ਾ-ਨਿਰਦੇਸ਼ ਆਉਣ ਤੇ ਹੀ ਫੈਸਲਾ ਹੋਵੇਗਾ....ਹਾਲਾਂਕਿ ਉਨਾਂ ਲੋਕਾਂ ਨੂੰ ਮਾਸਕ ਪਾਉਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।

JOIN US ON

Telegram
Sponsored Links by Taboola