ਭਾਰਤ 'ਚ Monkeypox ਦੀ ਐਂਟਰੀ ਮਗਰੋਂ ਕੇਂਦਰ ਸਰਕਾਰ ਅਲਰਟ 'ਤੇ, ਸੂਬਿਆਂ ਨੂੰ ਜਾਰੀ ਕੀਤੀਆਂ ਇਹ ਹਦਾਇਤਾਂ
Monkeypox in India: ਭਾਰਤ 'ਚ ਮੰਕੀਪੌਕਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਸਰਕਾਰ ਚੌਕਸ ਹੋ ਗਈ ਹੈ। ਲੋਕਨਾਇਕ ਹਸਪਤਾਲ ਨੂੰ ਮੰਕੀਪੌਕਸ ਦਾ ਨੋਡਲ ਕੇਂਦਰ ਬਣਾਇਆ ਗਿਆ ਹੈ। ਜਦੋਂ ਰਾਜਧਾਨੀ ਵਿੱਚ ਮੰਕੀਪੌਕਸ ਦਾ ਇੱਕ ਸ਼ੱਕੀ ਮਾਮਲਾ ਆਉਂਦਾ ਹੈ, ਤਾਂ ਇਸਨੂੰ ਇੱਥੇ ਅਲੱਗ ਕਰ ਦਿੱਤਾ ਜਾਵੇਗਾ। ਦਿੱਲੀ ਵਿੱਚ ਅਜੇ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਸੂਤਰਾਂ ਅਨੁਸਾਰ ਸਰਕਾਰ ਨੇ ਹਸਪਤਾਲ ਨੂੰ ਤਿਆਰ ਰਹਿਣ ਲਈ ਕਿਹਾ ਹੈ।