Arvind Kejriwal ਅੱਜ ਹਿਸਾਰ ਤੋਂ ਕਰਨਗੇ ‘Make India Number One’ ਮੁਹਿੰਮ ਦੀ ਸ਼ੁਰੂਆਤ
ਏਬੀਪੀ ਸਾਂਝਾ
Updated at:
07 Sep 2022 11:02 AM (IST)
Download ABP Live App and Watch All Latest Videos
View In AppHaryana News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi CM Arvind Kejriwal) ਅੱਜ ਹਰਿਆਣਾ ਦੇ ਹਿਸਾਰ ਤੋਂ ‘ਮੇਕ ਇੰਡੀਆ ਨੰਬਰ ਵਨ’ ਮੁਹਿੰਮ (Make India Number One campaign) ਦੀ ਸ਼ੁਰੂਆਤ ਕਰਨਗੇ। ਦੱਸ ਦੇਈਏ ਕਿ Hisar ਉਨ੍ਹਾਂ ਦੀ ਜਨਮ ਭੂਮੀ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੁਹਿੰਮ 'ਚ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੀ ਮੌਜੂਦ ਰਹਿਣਗੇ। ਕੇਜਰੀਵਾਲ ਨੇ ਮੰਗਲਵਾਰ ਨੂੰ ਇਕ ਟਵੀਟ 'ਚ ਕਿਹਾ ਕਿ ਅਸੀਂ ਮਿਲ ਕੇ ਭਾਰਤ ਨੂੰ ਦੁਨੀਆ ਦਾ ਨੰਬਰ-1 ਦੇਸ਼ ਬਣਾਉਣਾ ਹੈ। ਸਾਨੂੰ ਇਸ ਮੁਹਿੰਮ ਨਾਲ ਹਰ ਦੇਸ਼ ਵਾਸੀ ਨੂੰ ਜੋੜਨਾ ਹੋਵੇਗਾ। ਮੈਂ ਕੱਲ੍ਹ ਤੋਂ ਹਰਿਆਣਾ ਵਿੱਚ ਆਪਣੇ ਜਨਮ ਸਥਾਨ ਹਿਸਾਰ ਤੋਂ ਇਸ ਯਾਤਰਾ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ।